Hansraj Raghuvanshi married komal: ਫਿਲਮ ਇੰਡਸਟਰੀ ‘ਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਸੈਲੇਬਸ ਇੱਕ ਤੋਂ ਬਾਅਦ ਇੱਕ ਵਿਆਹ ਅਤੇ ਮੰਗਣੀ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਅਦਾਕਾਰਾ ਪਰਿਣੀਤੀ ਚੋਪੜਾ ਦਾ ਵਿਆਹ ਹੋਇਆ ਹੈ। ਹੁਣ ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਨੇ ਵੀ ਆਪਣੀ ਪ੍ਰੇਮਿਕਾ ਨਾਲ ਸੱਤ ਫੇਰੇ ਲਏ।

Hansraj Raghuvanshi married komal
‘ਮੇਰਾ ਭੋਲਾ ਹੈ ਭੰਡਾਰੀ’ ਦੇ ਮਸ਼ਹੂਰ ਗਾਇਕ ਹੰਸਰਾਜ ਰਘੂਵੰਸ਼ੀ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਕੋਮਲ ਸਕਲਾਨੀ ਨਾਲ ਗੁਪਤ ਵਿਆਹ ਕਰ ਲਿਆ ਹੈ । ਗਾਇਕ ਨੇ ਖੁਦ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸਿੰਗਰ ਨੇ ਇੰਸਟਾਗ੍ਰਾਮ ‘ਤੇ ਵਿਆਹ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਸਾਲ 25 ਮਾਰਚ 2023 ਨੂੰ ਇਸ ਜੋੜੇ ਦੀ ਮੰਗਣੀ ਹੋਈ ਸੀ। ਇਸ ਜੋੜੇ ਨੇ ਹਿਮਾਚਲ ਪ੍ਰਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਪਰਿਵਾਰ ਅਤੇ ਦੋਸਤਾਂ ਵਿਚਕਾਰ ਵਿਆਹ ਕੀਤਾ। ਹੰਸਰਾਜ ਰਘੂਵੰਸ਼ੀ ਦੇ ਵਿਆਹ ਵਿੱਚ ਵਿਸ਼ਵ ਚੈਂਪੀਅਨ ਪਾਵਰਲਿਫਟਰ ਮਹੰਤ ਗੌਰਵ ਸ਼ਰਮਾ ਨੇ ਵੀ ਸ਼ਿਰਕਤ ਕੀਤੀ। ਹੰਸਰਾਜ ਰਘੂਵੰਸ਼ੀ ਨੇ ਹਿਮਾਚਲ ਦੇ ਸਰਕਾਘਾਟ ‘ਚ ਸੱਤ ਫੇਰੇ ਲਏ ਹਨ।
View this post on Instagram
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਹੰਸਰਾਜ ਗੋਲਡਨ ਕਲਰ ਦੀ ਸ਼ੇਰਵਾਨੀ ‘ਚ ਨਜ਼ਰ ਆ ਰਹੇ ਹਨ ਜਦਕਿ ਦੁਲਹਨ ਕੋਮਲ ਭਾਰੀ ਲਾਲ ਰੰਗ ਦੇ ਲਹਿੰਗਾ ‘ਚ ਹਿਮਾਚਲੀ ਦੁਲਹਨ ਵਾਂਗ ਨਜ਼ਰ ਆ ਰਹੀ ਹੈ। ਇਹ ਜੋੜਾ 2017 ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਸੀ ਅਤੇ ਹੁਣ ਵਿਆਹ ਕਰਵਾ ਲਿਆ ਹੈ। ਹੰਸਰਾਜ ਰਘੂਵੰਸ਼ੀ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਇੱਕ ਭਾਰਤੀ ਗਾਇਕ, ਸੰਗੀਤਕਾਰ ਅਤੇ ਲੇਖਕ ਹਨ। ਸਾਲ 2019 ‘ਚ ਉਨ੍ਹਾਂ ਦਾ ਗੀਤ ‘ਮੇਰਾ ਭੋਲਾ ਹੈ ਭੰਡਾਰੀ’ ਕਾਫੀ ਵਾਇਰਲ ਹੋਇਆ ਸੀ।








