ਕੁਰੂਕਸ਼ੇਤਰ ਵਿਚ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਕੁਰੂਕਸ਼ੇਤਰ-ਕੈਥਲ ਰੋਡ ‘ਤੇ ਤੇਜ਼ ਰਫਤਾਰ ਟਾਟਾ ਹੈਰੀਅਰ ਤੇ ਮਾਰੂਤੀ ਸਵਿਫਟ ਕਾਰਾਂ ਆਹਮੋ-ਸਾਹਮਣੇ ਟਕਰਾ ਗਈਆਂ। ਇਸ ਵਿਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ 5 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸਾ ਤੇਜ਼ ਰਫਤਾਰ ਦੀ ਵਜ੍ਹਾ ਨਾਲ ਹੋਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਕਾਰਾਂ ਦੇ ਪਰਖੱਚੇ ਉਡ ਗਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚੇ ਤੇ ਦੋਵੇਂ ਕਾਰਾਂ ਦੇ ਦਰਵਾਜ਼ੇ ਕੱਟ ਕੇ ਅੰਦਰ ਬੈਠੇ 10 ਮਹਿਲਾ-ਪੁਰਸ਼ਾਂ ਨੂੰ ਬਾਹਰ ਕੱਢਿਆ।
ਮ੍ਰਿਤਕਾਂ ਵਾਲੇ ਸਾਰੇ ਲੋਕ ਮਾਰੂਤੀ ਸਵਿਫਟ ਕਾਰ ਵਿਚ ਹੀ ਸਵਾਰ ਸਨ ਜੋ ਯਮੁਨਾਨਗਰ ਦੇ ਰਹਿਣ ਵਾਲੇ ਸਨ। ਉਹ ਮਾਤਾ ਦੇ ਦਰਸ਼ਨ ਲਈ ਜਾ ਰਹੇ ਸਨ। ਦੂਜੇ ਪਾਸੇ ਟਾਟਾ ਹੈਰੀਅਰ ਸਵਾਰ ਸਾਬਕਾ ਸਰਪੰਚ ਸਾਰੇ ਰਿਸ਼ਤੇਦਾਰਾਂ ਨਾਲ ਅੰਬਾਲਾ ਦਵਾਈ ਲੈਣ ਜਾ ਰਹੇ ਸਨ, ਜ਼ਖਮੀ ਦੱਸੇ ਜਾ ਰਹੇ ਸਨ। ਟੱਕਰ ਲੱਗਦੇ ਹੀ ਉਨ੍ਹਾਂ ਦੀ ਗੱਡੀ ਦੇ ਏਅਰਬੈਗ ਖੁੱਲ੍ਹ ਗਏ ਸਨ ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ। 
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਆਖਰੀ ਦਿਨ, ਪੁਨਰਵਾਸ ਨਾਲ ਜੁੜੇ ਪ੍ਰਸਤਾਵ ‘ਤੇ ਹੋਵੇਗੀ ਚਰਚਾ
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਵਿਚ ਪੋਸਟਮਾਰਟਮ ਲਈ ਭਿਜਵਾਇਆ। ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਕ੍ਰੇਨ ਨਾਲ ਹਟਵਾ ਕੇ ਜਾਮ ਖੁੱਲ੍ਹਵਾਇਆ।
ਵੀਡੀਓ ਲਈ ਕਲਿੱਕ ਕਰੋ -:
























