ਹਰਿਆਣਾ ਦੇ ਨਵੇਂ ਡੀਜੀਪੀ ਅਜੈ ਸਿੰਘਲ ਨੇ ਪੰਚਕੂਲਾ ਪੁਲਿਸ ਹੈੱਡਕੁਆਰਟਰ ਪਹੁੰਚ ਕੇ ਕਾਰਜਭਾਰ ਸੰਭਾਲ ਲਿਆ। ਪੁਲਿਸ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੂਜੇ ਪਾਸੇ ਜਵਾਨਾਂ ਨੇ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ।
ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰਕੇ ਉੁਨ੍ਹਾਂ ਨੇ ਗੈਂਗਸਟਰਾਂ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਰੰਗਦਾਰੀ ਮੰਗਣ ਵਾਲੇ BNS ਦੀਆਂ ਧਾਰਾਵਾਂ ਵਿਚ ਕੁਝ ਵੀ ਹੋਵੇ ਪਰ ਮੇਰੀ ਨਜ਼ਰ ਵਿਚ ਉਹ ਅੱਤਵਾਦੀ ਹਨ। ਜੋ ਵੀ ਕਿਸੇ ਨੂੰ ਧਮਕਾਏਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਰੰਗਦਾਰੀ ਮੰਗੇ ਜਾਣ ਦੀ ਕੋਈ ਵੀ ਕਾਲ ਹਲਕੇ ‘ਚ ਨਹੀਂ ਲਈ ਜਾਵੇਗੀ। ਦੂਜੇ ਪਾਸੇ ਉਨ੍ਹਾਂ ਕਿਹਾ ਕਿ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ‘ਤੇ ਸਵਾਲ ਚੁੱਕਣਾ ਵਿਰੋਧੀ ਧਿਰ ਦੀ ਆਪਣੀ ਮਜਬੂਰੀ ਹੈ ਪਰ ਇਥੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੀਕ ਹੈ ਤੇ ਸਰਕਾਰ ਦਾ ਸਾਨੂੰ ਪੂਰਾ ਸਪੋਰਟ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜਨਤਾ ਦੇ ਨਾਲ-ਨਾਲ ਪੁਲਿਸ ਵੈਲਫੇਅਰ ਲਈ ਵੀ ਕੰਮ ਹੋਵੇਗਾ। ਉਨ੍ਹਾਂ ਇਕ ਉਦਾਹਰਣ ਦੇ ਨਾਲ ਕਿਹਾ ਕਿ ਮੇਰੀ ਧੀ ਦੇ ਵਿਆਹ ਲਈ 5 ਲੱਖ ਵਿਚ ਬੈਂਕਵੇਟ ਹਾਲ ਬੁੱਕ ਕਰਾਇਆ ਸੀ ਪਰ ਹਰ ਪੁਲਿਸ ਮੁਲਾਜ਼ਮ ਇੰਨੇ ਰੁਪਏ ਕਿਥੋਂ ਲਿਆਏਗਾ। ਇਸ ਲਈ ਹਰ ਪੁਲਿਸ ਲਾਈਨ ਵਿਚ ਅਜਿਹੇ ਬੈਂਕਵੇਟ ਹਾਲ ਬਣਾਏ ਜਾਣਗੇ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਫ਼ਰਜ਼ੀ ਨਿਹੰਗ ਬਣ ਕੇ ਘੁੰਮਦਾ ਨੌਜਵਾਨ ਕਾਬੂ, ਚੋਰੀ ਕਰਕੇ ਫਰਾਰ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
ਦੱਸ ਦੇਈਏ ਕਿ ਬੀਤੇ ਦਿਨੀਂ ਨਵੇਂ ਸਾਲ ਦੀ ਪਹਿਲੀ ਸ਼ਾਮ ਯਾਨੀ 31 ਦਸੰਬਰ 2025 ਨੂੰ ਉਨ੍ਹਾਂ ਨੂੰ ਡੀਜੀਪੀ ਬਣਾਇਆ ਗਿਆ ਸੀ। ਸੰਘ ਲੋਕ ਸੇਵਾ ਕਮਿਸ਼ਨ ਦੀ ਪੈਨਲ ਕਮੇਟੀ ਨੇ ਡੀਜੀਪੀ ਅਹੁਦੇ ਦੇ ਦਾਅਵੇਦਾਰ 3 ਅਧਿਕਾਰੀਆਂ ਦੇ ਪੈਨਲ ਨੂੰ ਆਖਰੀ ਰੂਪ ਦਿੱਤਾ ਸੀ ਜਿਨ੍ਹਾਂ ਵਿਚੋਂ 1992 ਬੈਚ ਦੇ ਆਈਪੀਐੱਸ ਅਜੇ ਦਾ ਨਾਂ ਫਾਈਨਲ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























