ਹਰਿਆਣਾ ਦੇ ਸੀਨੀਅਰ IPS ਅਧਿਕਾਰੀ ਵਾਈ ਪੂਰਨ ਕੁਮਾਰ ਦੀ ਮੌਤ ਮਾਮਲੇ ਵਿਚ ਵੱਡੇ ਖੁਲਾਸੇ ਹੋਏ ਹਨ। ਪੁਲਿਸ ਦੇ ਹੱਥ ਲਿਖਤੀ ਨੋਟ ਤੇ ਵਸੀਅਤ ਲੱਗੀ ਹੈ ਜਿਸ ਵਿਚ ਕਈ ਸੁਰਾਗ ਮਿਲੇ ਹਨ। ਦੱਸ ਦੇਈਏ ਕਿ 2001 ਬੈਚ ਦੇ IPS ਅਧਿਕਾਰੀ ਪੂਰਨ ਕੁਮਾਰ ਨੇ ਮੰਗਲਵਾਰ ਨੂੰ ਆਪਣੀ ਹੀ ਕੋਠੀ ਵਿਚ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਸੀ।
ਪੁਲਿਸ ਨੂੰ 8 ਪੰਨ੍ਹਿਆਂ ਦਾ ਇਕ ਨੋਟ ਬਰਾਮਦ ਹੋਇਆ ਹੈ ਜਿਸ ਵਿਚ ਕਈ ਅਧਿਕਾਰੀਆਂ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ਤੇ ਨਾਲ ਹੀ ADGP ਨੇ ਸਾਰੀ ਜਾਇਦਾਦ ਆਪਣੀ ਪਤਨੀ ਦੇ ਨਾਂ ਕਰ ਦਿੱਤੀ ਹੈ। ਲਗਾਤਾਰ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਪੁਲਿਸ ਵੱਲੋਂ ਖੁਲਾਸਾ ਕੀਤਾ ਹੈ ਕਿ ਪੂਰਨ ਕੁਮਾਰ ਨੇ ਸਾਰੀ ਵਸੀਅਤ ਆਪਣੀ ਪਤਨੀ ਅਮਨੀਤ ਪੀ. ਕੁਮਾਰ ਦੇ ਨਾਂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦਾ ਅੱਜ ਜੱਦੀ ਪਿੰਡ ਪੋਨਾ ‘ਚ ਹੋਵੇਗਾ ਸਸਕਾਰ, ਸਵੇਰੇ 11 ਵਜੇ ਦਿੱਤੀ ਜਾਵੇਗੀ ਅੰਤਿਮ ਵਿਦਾਈ
ਜ਼ਿਕਰਯੋਗ ਹੈ ਕਿ IAS ਅਧਿਕਾਰੀ ਦੀ ਪਤਨੀ ਨੇ ਚੰਡੀਗੜ੍ਹ ਸੈਕਟਰ-11 ਥਾਣੇ ਵਿਚ 4 ਪੇਜ ਦੀ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਉਨ੍ਹਾਂ ਨੇ ਮੁਲਜ਼ਮਾਂ ‘ਤੇ FIR ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਜੇਕਰ ਇਨ੍ਹਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਬਚਣ ਲਈ ਸਬੂਤਾਂ ਨੂੰ ਮਿਟਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























