ਹਰਿਆਣਾ ਵਿਚ ਸਿਰਸਾ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਦੀ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਪ੍ਰਿਥਵੀ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਸ ਨੇ ਪੰਜਾਬ ਸਟੇਟ ਡੀਅਰ ਲਾਟਰੀ ਵਿਚ ਪਹਿਲਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਮਗਰੋਂ ਪ੍ਰਿਥਵੀ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਢੋਲ ਨਗਾੜੇ ਵਜਾ ਕੇ ਨੋਟਾਂ ਦੀ ਮਾਲਾ ਪਹਿਨਾ ਕੇ ਉਸ ਦਾ ਸਵਾਗਤ ਕੀਤਾ।
ਪ੍ਰਿਥਵੀ ਸਿੰਘ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣਾ ਖੁਦ ਦਾ ਕੰਮ ਸ਼ੁਰੂ ਕਰੇਗਾ। ਦੂਜੇ ਪਾਸੇ ਉਸ ਦੇ ਮੁੰਡੇ ਨੇ ਕਿਹਾ ਕਿ ਹੁਣ ਤਾਂ ਥਾਰ ਗੱਡੀ ਲਵਾਂਗੇ। ਪ੍ਰਿਥਵੀ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੁਮਨ, ਧੀ ਰਿਤਿਕਾ, ਪੁੱਤ ਦਕਸ਼ ਤੇ ਪਿਤਾ ਦੇਵੀਲਾਲ ਹਨ। ਪ੍ਰਿਥਵੀ ਮਜ਼ਦੂਰੀ ਦੇ ਨਾਲ-ਨਾਲ ਡਰਾਈਵਰੀ ਦਾ ਵੀ ਕੰਮ ਕਰਦਾ ਹੈ। ਇਸ ਦੀ ਪਤਨੀ ਸੁਮਨ ਕੋਲ ਹੀ ਦੇ ਇਕ ਸਕੂਲ ਵਿਚ ਕੰਮ ਕਰਦੀ ਹੈ।
ਪ੍ਰਿਥਵੀ ਨੇ ਦੱਸਿਆ ਕਿ ਉਸ ਨੇ ਮਦਨ ਲਾਲ ਤੋਂ ਲਾਟਰੀ ਦਾ ਟਿਕਟ ਖਰੀਦਿਆ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਇਕ ਵਾਰ ਟਿਕਟ ਖਰੀਦਿਆ ਸੀ ਉਦੋਂ ਉਸ ਦਾ ਇਨਾਮ ਨਹੀਂ ਨਿਕਲਿਆ ਸੀ ਪਰ ਦੂਜੀ ਵਾਰ ਨਿਕਲ ਗਿਆ। ਉਸ ਨੇ ਕੁੱਲ 3 ਟਿਕਟਾਂ ਖਰੀਦੀਆਂ ਸੀ। ਜਦੋਂ ਮਦਨ ਲਾਲ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ।
ਇਹ ਵੀ ਪੜ੍ਹੋ : 2027 ਲਈ ਅਕਾਲੀ ਦਲ ਨੇ ਖਿੱਚੀ ਤਿਆਰੀ, ਹਲਕਾ ਘਨੌਰ ਦੀਆਂ ਸੜਕਾਂ ‘ਤੇ ਲੱਗੇ ਸੁਖਬੀਰ ਬਾਦਲ ਦੇ ਪੋਸਟਰ
ਪ੍ਰਿਥਵੀ ਸਿੰਘ ਦੇ ਘਰ ‘ਤੇ ਵਧਾਈ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਪਤਨੀ ਸੁਮਨ ਨੇ ਵੀ ਇਸ ਨੂੰ ਭਗਵਾਨ ਦਾ ਆਸ਼ੀਰਵਾਦ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਕਿਸਮਤ ਇੰਝ ਬਦਲੇਗੀ।
ਵੀਡੀਓ ਲਈ ਕਲਿੱਕ ਕਰੋ -:
























