ਹਰਿਆਣਾ ਨੂੰ ਨਵਾਂ ਡੀਜੀਪੀ ਮਿਲ ਗਿਆ ਹੈ। ਸੰਘ ਲੋਕ ਸੇਵਾ ਕਮਿਸ਼ਨ (UPSC) ਦੀ ਪੈਨਲ ਕਮੇਟੀ ਨੇ ਡੀਜੀਪੀ ਅਹੁਦੇ ਦੇ ਦਾਅਵੇਦਾਰ 3 ਅਧਿਕਾਰੀਆਂ ਦੇ ਪੈਨਲ ਨੂੰ ਆਖਰੀ ਰੂਪ ਦਿੱਤਾ ਸੀ ਜਿਸ ਵਿਚੋਂ 1992 ਬੈਚ ਦੇ ਆਈਪੀਐੱਸ ਅਜੇ ਸਿੰਘ ਨੂੰ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਪੈਨਲ ਵਿਚ ਸੀਨੀਆਰਤਾ ਦੇ ਹਿਸਾਬ ਤੋਂ ਸਾਬਕਾ ਡੀਜੀਪੀ ਸ਼ਤਰੂਜੀਤ ਕਪੂਰ ਅੱਗੇ ਸਨ ਪਰ ਉਨ੍ਹਾਂ ਨੂੰ ਸੀਨੀਅਰ ਹੋਣ ਦਾ ਫਾਇਦਾ ਨਹੀਂ ਮਿਲਿਆ। ਸਵ. IPS ਵਾਈ ਪੂਰਨ ਕੁਮਾਰ ਦੇ ਸੁਸਾਈਡ ਕੇਸ ਵਿਚ ਨਾਂ ਆਉਣ ਦੇ ਬਾਅਦ ਉਨ੍ਹਾਂ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ। ਇਸ ਦੇ ਬਾਅਦ ਉੁਨ੍ਹਾਂ ਨੂੰ ਡੀਜੀਪੀ ਅਹੁਦੇ ਤੋਂ ਹਟਾ ਦਿੱਤਾ ਗਿਆ।
ਇਹ ਵੀ ਪੜ੍ਹੋ : ਸਾਬਕਾ IG ਠੱਗੀ ਮਾਮਲੇ ‘ਚ ਵੱਡੀ ਅਪਡੇਟ, ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਤੋਂ 2 ਮੁਲਜ਼ਮ ਗ੍ਰਿਫਤਾਰ
ਕਪੂਰ ਦੇ ਹਟਣ ‘ਤੇ ਓਪੀ ਸਿੰਘ ਨੂੰ ਕਾਰਜਕਾਰੀ ਡੀਜੀਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਸੇਵਾ ਦੀ ਉਮਰ ਪੂਰੀ ਹੋਣ ਦੇ ਚੱਲਦੇ ਅੱਜ ਰਿਟਾਇਰ ਹੋ ਗਏ ਹਨ। ਅਜੈ ਸਿੰਘਲ ਮੌਜੂਦਾ ਸਮੇਂ ‘ਚ ਹਰਿਆਣਾ ਦੇ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ‘ਚ ਡੀਜੀਪੀ ਹਨ।
ਵੀਡੀਓ ਲਈ ਕਲਿੱਕ ਕਰੋ -:
























