ਹਰਿਆਣਾ ਦੇ ਯਮੁਨਾ ਨਗਰ ਦੇ ਪ੍ਰਤਾਪ ਨਗਰ ਦੇ ਬਹਾਦੁਰਗਰ ਨਗਰ ਤੋਂ ਖਬਰ ਸਾਹਮਣੇ ਆਈ ਹੈ ਜਿਥੇ ਲਵਸਟੋਰੀ ਦਾ ਖੌਫਨਾਕ ਅੰਤ ਹੋਇਆ ਹੈ। ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਦੇ ਚੱਕਰ ਵਿਚ ਮੁੰਡੇ ਨੇ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਨੌਜਵਾਨ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪ੍ਰੇਮਿਕਾ ਵੱਲੋਂ ਨੌਜਵਾਨ ‘ਤੇ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਕਿਸੇ ਬਹਾਨੇ ਦੇ ਨਾਲ ਜੰਗਲ ਵਿਚ ਲੈ ਕੇ ਗਿਆ ਤੇ ਉਥੇ ਜਾ ਕੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ।
ਦੱਸ ਦੇਈਏ ਕਿ 7 ਸਤੰਬਰ ਨੂੰ ਜੰਗਲਾਂ ਵਿਚੋਂ ਇਕ ਕੁੜੀ ਦੀ ਸਿਰ ਕਟੀ ਲਾਸ਼ ਮਿਲੀ ਸੀ। ਜਿਸ ਵਿਚ ਹੁਣ ਸਨਸਨੀਖੇਜ ਖੁਲਾਸਾ ਹੋਇਆ ਕੁੜੀ ਦੀ ਪਛਾਣ ਉਮਾ ਵਜੋਂ ਹੋਈ ਹੈ ਜੋ ਕਿ ਸਹਾਰਨਪੁਰ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਜੋ ਪਿਛਲੇ 2 ਸਾਲਾਂ ਤੋਂ ਆਪਣੇ ਪ੍ਰੇਮੀ ਬਿਲਾਲ ਦੇ ਨਾਲ ਲੀਵਿੰਗ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਬਿਲਾਲ ਦੇ ਪਰਿਵਾਰ ਨੇ ਉਸ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਤੈਅ ਕੀਤਾ ਸੀ ਤੇ ਬਿਲਾਲ ਵੀ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮ੍ਰਿਤਕ ਕੁੜੀ ਉਮਾ ਆਪਣੇ ਪ੍ਰੇਮੀ ‘ਤੇ ਵਿਆਹ ਦਾ ਦਬਾਅ ਬਣਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਸਫਲਤਾ, ਮੁੰਬਈ ਤੋਂ ਫੜੇ ਦੋ ਅੱ/ਤਵਾ.ਦੀ, ਵਿਦੇਸ਼ ਬੈਠੇ ਅੱ/ਤਵਾ.ਦੀ/ਆਂ ਦੇ ਲਿੰਕ ‘ਚ ਸਨ ਦੋਵੇਂ
ਬਿਲਾਲ ਦਾ 14 ਦਸੰਬਰ ਨੂੰ ਵਿਆਹ ਹੋਣਾ ਸੀ ਪਰ ਪੁਲਿਸ ਨੇ ਇਸ ਤੋਂ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ। 2 ਸਾਲ ਪਹਿਲਾਂ ਬਿਲਾਲ ਦੀ ਇਸ ਕੁੜੀ ਨਾਲ ਮੁਲਾਕਾਤ ਹੋਈ ਸੀ। ਦੋਵੇਂ ਇਕੱਠੇ ਰਹਿਣ ਲੱਗ ਪਏ। ਬਿਲਾਲ ਨੇ ਉਮਾ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਤੇ ਉਸ ਨੂੰ ਖਤਮ ਕਰਨ ਲਈ 6 ਦਸੰਬਰ ਨੂੰ ਕਿਸੇ ਬਹਾਨੇ ਦੇ ਨਾਲ ਜੰਗਲ ਵਿਚ ਲੈ ਗਿਆ ਤੇ ਉਥੇ ਸੀਟ ਬੈਲਟ ਨਾਲ ਉਸ ਦਾ ਗਲਾ ਘੁੱਟ ਕੇ ਪਹਿਲਾਂ ਕਤਲ ਕੀਤਾ ਤੇ ਫਿਰ ਗਰਦਨ ਵੱਢ ਦਿੱਤੀ ਤੇ ਉਸ ਦਾ ਧੜ ਕਿਸੇ ਹੋਰ ਥਾਂ ‘ਤੇ ਤੇ ਗਰਦਨ ਕਿਸੇ ਹੋਰ ਥਾਂ ‘ਤੇ ਸੁੱਟ ਦਿੱਤੀ ਤਾਂ ਜੋ ਜੰਗਲੀ ਜਾਨਵਰ ਉਸ ਦਾ ਸਰੀਰ ਖਾ ਸਕਣ ਪਰ ਸਿਰ ਕਟੀ ਲਾਸ਼ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਹੁਣ ਜਦੋਂ ਜਾਂਚ ਮਗਰੋਂ ਸੱਚ ਸਾਹਮਣੇ ਆਇਆ ਹੈ ਤਾਂ ਹਰ ਕੋਈ ਹੈਰਾਨ ਹੈ।
ਵੀਡੀਓ ਲਈ ਕਲਿੱਕ ਕਰੋ -:
























