ਬੀਤੇ ਦਿਨੀਂ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ AI-171, ਜੋ ਕਿ ਗੁਜਰਾਤ ਦੇ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਫਲਾਈਟ ਰਾਡਾਰ ਡਾਟਾ ਮੁਤਾਬਕ ਜਹਾਜ਼ 625 ਫੁੱਟ ਦੀ ਉਚਾਈ ‘ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਸਨ।
ਜਹਾਜ਼ ਵਿੱਚ 242 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਯਾਤਰੀ ਨੂੰ ਛੱਡ ਕੇ ਸਾਰਿਆਂ ਦੀ ਜਾਨ ਚਲੀ ਗਈ। ਇਨ੍ਹਾਂ ਸਭ ਵਿਚ ਕੁਰੂਕਸ਼ੇਤਰ ਦੇ ਪਿੰਡ ਰਾਮਸ਼ਰਣ ਮਾਜਰਾ ਦੀ ਧੀ ਅੰਜੂ ਸ਼ਰਮਾ ਵੀ ਉਸ ਵਿਚ ਸ਼ਾਮਲ ਸੀ, ਜਿਸ ਦੀ ਮੌਤ ਹੋ ਗਈ ਹੈ। ਪਿੰਡ ਵਿਚ ਸੰਨਾਟਾ ਪਸਰ ਗਿਆ ਹੈ। ਪਰਿਵਾਰ ਸਦਮੇ ਵਿਚ ਹੈ। ਅੰਜੂ ਆਪਣੀ ਭੈਣ ਨੂੰ ਵੀਡੀਓ ਕਾਲ ਕਰਦੀ ਹੈ ਤੇ ਇਸੇ ਦੌਰਾਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਉਸ ਦੀ ਆਪਣੀ ਭੈਣ ਨਾਲ ਗੱਲ ਹੀ ਨਹੀਂ ਹੋ ਪਾਉਂਦੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਮਹਿਰੋਂ ਦੀ ਧ.ਮ.ਕੀ ਮਗਰੋਂ DC ਦਫਤਰ ਪਹੁੰਚੀ ਦੀਪਿਕਾ ਲੂਥਰਾ, ਕੀਤੀ ਸੁਰੱਖਿਆ ਦੀ ਮੰਗ
ਦੱਸ ਦੇਈਏ ਕਿ ਅੰਜੂ 8 ਭੈਣਾਂ ਤੋਂ ਸਭ ਤੋਂ ਵੱਡੀ ਸੀ। ਉਹ ਵਡੋਦਰਾ ਪਰਿਵਾਰ ਨਾਲ ਰਹਿੰਦੀ ਸੀ ਤੇ ਆਪਣੀ ਵੱਡੀ ਧੀ ਨੂੰ ਮਿਲਣ ਲਈ ਲੰਡਨ ਜਾ ਰਹੀ ਸੀ। ਅੰਜੂ ਦੇ ਮਾਤਾ-ਪਿਤਾ ਨੂੰ ਇਸ ਸਾਰੀ ਘਟਨਾ ਤੋਂ ਦੂਰ ਰੱਖਿਆ ਗਿਆ ਹੈ। ਅੰਜੂ ਦੇ ਪਿਤਾ ਜਗਦੀਸ਼ ਫੌਜ ਤੋਂ ਰਿਟਾਇਰ ਹਨ ਤੇ ਉਹ ਬ੍ਰੇਨ ਹੈਮਰੇਜ ਦੇ ਕਰਕੇ ਬਿਸਤਰ ‘ਤੇ ਹਨ ਤੇ ਮਾਂ ਵੀ ਬੀਮਾਰ ਹਨ। ਪਰਿਵਾਰ ਕਾਫੀ ਸੋਗ ਵਿਚ ਹੈ। ਅੰਜੂ ਸ਼ਰਮਾ 2 ਧੀਆਂ ਦੀ ਮਾਂ ਸੀ। ਦੇਹ ਦੀ ਪਛਾਣ ਲਈ ਧੀ ਦਾ DNA ਟੈਸਟ ਕਰਵਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























