ਹਰਿਆਣਾ ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਨੂੰ ਲਗਾਮ ਲਾਉਣ ਲਈ ਤੇ ਸੰਗਠਨ ਨਿਰਮਾਣ ਮੁਹਿੰਮ ਲਈ ਰਾਹੁਲ ਗਾਂਧੀ ਨੇ ਚੰਡੀਗੜ੍ਹ ਵਿੱਚ 3 ਘੰਟੇ ਦੇ ਪ੍ਰੋਗਰਾਮ ਵਿੱਚ ਇੱਕ ਹਦਾਇਤ ਅਤੇ ਦੋ ਸਪੱਸ਼ਟ ਸਲਾਹਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰਿਆਣਾ ਕਾਂਗਰਸ ਪਾਰਟੀ ਨੂੰ ਧੜੇਬੰਦੀ ਨਾਲ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਸੰਗਠਨ ਬਣਾਉਣ ਵਿੱਚ ਕਿਸੇ ਦੀ ਸਿਫਾਰਸ਼ ਕੰਮ ਨਹੀਂ ਕਰੇਗੀ। ਨੇਤਾ ਆਪਣੇ ਧੜਿਆਂ ਨੂੰ ਚਲਾਉਂਦੇ ਰਹਿਣ ਪਰ ਪਾਰਟੀ ਦੇ ਹਿੱਤਾਂ ਤੋਂ ਉਪਰ ਕੁਝ ਨਹੀਂ। ਜ਼ਿਲ੍ਹਾਂ ਪ੍ਰਧਾਨਾਂ ਦੀਆਂ ਨਿਯੁਕਤੀਆਂ ਦੌਰਾਨ ਜਿਨ੍ਹਾਂ ਲੀਡਰਾਂ ਨੂੰ ਲੈ ਕੇ ਸ਼ਿਕਾਇਾਂ ਆਈਆਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਬਣਨ ਲਈ 35 ਤੋਂ 55 ਸਾਲ ਦੇ ਵਿਚਕਾਰ ਉਮਰ ਸੀਮਾ ਦੀ ਸ਼ਰਤ ਹੋਵੇਗੀ। ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲ ਸਕਦਾ ਹੈ। ਕਿਸੇ ਮਸ਼ਹੂਰ ਖਿਡਾਰੀ ਜਾਂ ਸਮਾਜ ਸੇਵਕ ਨੂੰ ਵੀ ਜ਼ਿਲ੍ਹਾ ਪ੍ਰਧਾਨ ਬਣਨ ਦਾ ਮੌਕਾ ਮਿਲ ਸਕਦਾ ਹੈ।
ਦੱਸ ਦੇਈਏ ਕਿ ਰਾਹੁਲ ਨੂੰ ਇਹ ਸੁਨੇਹੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ 8 ਮਹੀਨੇ ਬਾਅਦ ਦੇਣਾ ਪਿਆ, ਕਿਉਂਕਿ ਪਾਰਟੀ ਧੜੇਬੰਦੀ ਕਾਰਨ ਲਗਾਤਾਰ ਨੁਕਸਾਨ ਝੱਲ ਰਹੀ ਹੈ। ਵਿਧਾਨ ਸਭਾ ਚੋਣਾਂ ਤੋਂ ਲੈ ਕੇ ਮੇਅਰ ਤੱਕ ਦੀਆਂ ਚੋਣਾਂ ਵਿੱਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੀ ਵਾਰ ਨਗਰ ਨਿਗਮਾਂ ਵਿੱਚ ਕਾਂਗਰਸ ਨੂੰ ਜ਼ੀਰੋ ਮਿਲਿਆ। ਵਰਕਰ ਆਗੂਆਂ ਦੇ ਅੰਦਰੂਨੀ ਝਗੜੇ ਤੋਂ ਨਾਰਾਜ਼ ਹਨ, ਜਿਸ ਦਾ ਫਾਇਦਾ ਭਾਜਪਾ ਉਠਾ ਰਹੀ ਹੈ। ਬੰਸੀ ਲਾਲ, ਭਜਨ ਲਾਲ ਅਤੇ ਜਿੰਦਲ ਪਰਿਵਾਰ ਦੇ ਵੱਡੇ ਚਿਹਰੇ ਕਾਂਗਰਸ ਛੱਡ ਗਏ ਹਨ।
![]()
ਕਾਂਗਰਸ 2014 ਤੋਂ ਬਾਅਦ ਸੱਤਾ ਵਿੱਚ ਨਹੀਂ ਆਈ ਹੈ। ਇਸਨੂੰ 2014, 2019 ਅਤੇ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਤਿੰਨ ਹਾਰਾਂ ਦਾ ਸਾਹਮਣਾ ਕਰਨਾ ਪਿਆ। ਇਹ ਰਾਜ ਦੇ ਰਾਜਨੀਤਿਕ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਾਂਗਰਸ ਇੰਨੇ ਲੰਬੇ ਸਮੇਂ ਤੋਂ ਸੱਤਾ ਤੋਂ ਬਾਹਰ ਹੈ। ਇੰਨਾ ਹੀ ਨਹੀਂ, ਭਾਜਪਾ ਹਰਿਆਣਾ ਸੂਬੇ ਵਿੱਚ ਸੱਤਾ ਵਿੱਚ ਹੈਟ੍ਰਿਕ ਬਣਾਉਣ ਵਾਲੀ ਪਹਿਲੀ ਪਾਰਟੀ ਬਣ ਗਈ ਹੈ।
ਇਹ ਵੀ ਪੜ੍ਹੋ : ਮੋਗਾ : ਹਰਨੀਆ ਦੇ ਆਪ੍ਰੇਸ਼ਨ ਮਗਰੋਂ ਔਰਤ ਦੀ ਮੌ/ਤ, ਪਰਿਵਾਰ ਨੇ ਡਾਕਟਰਾਂ ‘ਤੇ ਲਾਏ ਲਾਪਰਵਾਹੀ ਦੇ ਦੋਸ਼
ਜ਼ਿਕਰਯੋਗ ਹੈ ਕਿ ਸੰਗਠਨ ਨਿਰਮਾਣ ਮੁਹਿੰਮ ਤਹਿਤ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਹੋਈ। ਇਸ ਦੌਰਾਨ ਰਾਹੁਲ ਨੇ ਪਾਰਟੀ ਦਫ਼ਤਰ ਵਿੱਚ 3 ਘੰਟੇ ਬਿਤਾਏ। ਪਹਿਲਾਂ ਉਨ੍ਹਾਂ ਨੇ ਸੂਬੇ ਦੇ 17 ਪ੍ਰਮੁੱਖ ਆਗੂਆਂ ਨਾਲ ਮੀਟਿੰਗ ਕੀਤੀ। ਫਿਰ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਦੇ ਨਾਮ ਸੁਝਾਉਣ ਲਈ ਨਿਯੁਕਤ ਕੀਤੇ ਗਏ ਨਿਗਰਾਨਾਂ ਨਾਲ ਚਰਚਾ ਕੀਤੀ। ਨਿਗਰਾਨਾਂ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਸੂਬਾ ਕਾਂਗਰਸ ਕਮੇਟੀ ਦੇ 88 ਆਗੂ ਸ਼ਾਮਲ ਹਨ। ਇਹ ਪਹਿਲੀ ਵਾਰ ਹੈ ਜਦੋਂ ਗਾਂਧੀ ਪਰਿਵਾਰ ਦਾ ਕੋਈ ਆਗੂ ਹਰਿਆਣਾ ਰਾਜ ਕਾਂਗਰਸ ਦਫ਼ਤਰ ਪਹੁੰਚਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























