ਹਰਿਆਣਾ ਦੇ ਜੀਂਦ ਵਿਚ ਘਰ ਵਿਚ ਅੱਗ ਲੱਗ ਗਈ। 5-6 ਨੌਜਵਾਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਅੱਗ ਬੁਝਾ ਰਹੇ ਇੱਕ ਨੌਜਵਾਨ ਦੀ ਝੁਲਸਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਵਜੋਂ ਹੋਈ ਹੈ। ਉਹ ਲੈਬ ਟੈਕਨੀਸ਼ੀਅਨ ਦਾ ਕੋਰਸ ਕਰ ਰਿਹਾ ਸੀ। ਕਮਰੇ ਵਿਚ ਸ਼ਾਰਟ ਸਰਕਟ ਕਰਕੇ ਅੱਗ ਲੱਗੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਪਰਿਵਾਰ ਦਾ ਦੋਸ਼ ਹੈ ਕਿ ਫਾਇਰ ਬ੍ਰਿਗੇਡ ਲੇਟ ਆਈ। ਸਮੇਂ ‘ਤੇ ਗੱਡੀ ਆ ਜਾਂਦੀ ਤਾਂ ਜਾਨ ਬਚ ਸਕਦੀ ਸੀ।
ਘਟਨਾ ਸਵੇਰੇ 5.50 ਵਜੇ ਵਾਪਰੀ। ਕਮਰੇ ਵਿਚ ਅੱਗ ਲੱਗੀ ਸੀ। ਉਸ ਨੂੰ ਬੁਝਾਉਣ ਲਈ ਪਿੰਡ ਵਾਲੇ ਪਹੁੰਚੇ। ਇਸ ਦੌਰਾਨ 5-6 ਨੌਜਵਾਨ ਵੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗੇ। ਸਾਹਿਲ ਤੇ ਇਕ ਹੋਰ ਨੌਜਵਾਨ ਛੱਤ ਨੂੰ ਉਖਾੜ ਕੇ ਉਪਰ ਤੋਂ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਲੱਗੇ ਪਰ ਅੱਗ ਕਾਰਨ ਛੱਤ ਦੀਆਂ ਕੜੀਆਂ ਪਹਿਲਾਂ ਹੀ ਸੜ ਚੁੱਕੀਆਂ ਸਨ। ਸਾਹਿਲ ਜਦੋਂ ਛੱਤ ਨੂੰ ਉਖਾੜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਛੱਤ ਡਿੱਗ ਗਈ ਤੇ ਉਹ ਅੱਗ ਵਿਚ ਜਾ ਡਿੱਗਾ। ਉਸ ਦੇ ਉਪਰ ਛੱਤ ਦਾ ਮਲਬਾ ਵੀ ਡਿੱਗ ਗਿਆ ਜਿਸ ਦੇ ਬਾਅਦ ਉਹ ਉਠ ਨਹੀਂ ਸਕਿਆ ਤੇ ਝੁਲਸ ਗਿਆ। ਜਦੋਂ ਤੱਕ ਸਾਹਿਲ ਨੂੰ ਬੁਹਰ ਕੱਢਿਆ ਗਿਆ ਉਹ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ। ਸਾਹਿਲ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























