ਮੋਹਾਲੀ ਦੇ ਸੈਕਟਰ-87 ਸਥਿਤ ਓਲਡ ਫਾਰਮ ਹਾਊਸ ਦੇ ਮਾਲਕ ਤੇ ਪ੍ਰਾਪਰਟੀ ਡੀਲਰ ਅਮਨਦੀਪ ਸਿੰਘ ਭੰਗੂ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਜ਼ਮੀਨ ਵਿਵਾਦ ਨੂੰ ਲੈ ਕੇ ਮ੍ਰਿਤਕ ਦੇ ਸਾਲੇ ਪ੍ਰਦੀਪ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਥਾਣਾ ਸੋਹਣਾ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਮਨਦੀਪ ਸਿੰਘ ਦੀ ਸ਼ਿਕਾਇਤ ‘ਤੇ ਦੋ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਹਰਸਿਮਰਤ ਸਿੰਘ ਬਲ ਮੁਤਾਬਕ ਅਮਨਦੀਪ ਭੰਗੂ ਸੈਕਟਰ-87 ਵਿਚ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ। ਉਸ ਦੇ ਦੂਜੇ ਵਿਆਹ ਦੇ ਬਾਅਦ ਜ਼ਮੀਨ ਨੂੰ ਲੈ ਕੇ ਆਪਣੇ ਸਾਲੇ ਪ੍ਰਦੀਪ ਸਿੰਘ ਨਾਲ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਪ੍ਰਦੀਪ ਸਿੰਘ ਆਪਣੇ ਸਾਥੀ ਨਾਲ ਅਮਨਦੀਪ ਦੇ ਦਫਤਰ ਪੁਹੰਚਿਆ ਤੇ ਚਾਕੂ ਨਾਲ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਮਹਿਰੋਂ ਦੀ ਅਚਾਨਕ ਵਿਗੜੀ ਸਿਹਤ, ਚੈੱਕਅਪ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ ਪੁਲਿਸ
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਭੰਗੂ ਪੰਜਾਬ ਦੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਮਾਜਰਾ ਦਾ ਕਰੀਬੀ ਦੋਸਤ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








