ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ‘ਤੇ ਲੱਗ ਗਈ ਹੈ। ਸੰਕਰਮਿਤ ਖੂਨ ਚੜ੍ਹਾਉਣ ਦੀ ਵਜ੍ਹਾ ਨਾਲ ਉਹ ਏਡਜ਼ ਤੇ ਹੈਪੇਟਾਈਟਸ ਵਰਗੀਆਂ ਖਤਰਨਾਕ ਬੀਮਾਰੀਆਂ ਦੀ ਚਪੇਟ ਵਿਚ ਆਗਏ ਹਨ। ਦੱਸਿਆ ਜਾ ਰਿਹਾ ਹੈ ਕਿ ਖੂਨ ਚੜ੍ਹਾਉਣ ਤੋਂ ਪਹਿਲਾਂ ਉਸ ਦਾ ਪ੍ਰੀਖਣ ਨਹੀਂ ਕੀਤਾ ਗਿਆ।
ਕਾਨਪੁਰ ਵਿਚ ਡਾਕਟਰਾਂ ਦੀ ਲਾਪ੍ਰਵਾਹੀ ਨਾਲ 14 ਬੱਚਿਆਂ ਦੀ ਜ਼ਿੰਦਗੀ ਦਾਅ ‘ਤੇ ਲਗਾ ਦਿੱਤੀ ਹੈ। ਇਨ੍ਹਾਂ ਬੱਚਿਆਂ ਦਾ ਖੂਨ ਬਦਲਣ ਦੇ ਬਾਅਦ ਲਾਲਾ ਲਾਜਪਤ ਰਾਏ ਹਸਪਤਾਲ ਵਿਚ ਟੈਸਟ ਹੋਇਆ ਸੀ। ਟੈਸਟ ਵਿਚ ਇਹ ਸਾਰੇ ਹੈਪੇਟਾਈਟਸ-ਬੀ, ਹੈਪੇਟਾਈਟਸ-ਸੀ ਤੇ ਐੱਚਆਈਵੀ ਦੇ ਸੰਕਰਮਣ ਤੋਂਪੀੜਤ ਮਿਲੇ ਹਨ।ਇਸ ਨਾਲ ਸਿਹਤ ਵਿਭਾਗ ਵਿਚ ਹੜਕੰਪ ਮਚ ਗਿਆ ਹੈ। ਸਾਰੇ ਪੀੜਤ ਬੱਚੇ ਨਾਬਾਲਗ ਹਨ। ਹਸਪਤਾਲ ਵਿਚ ਉਨ੍ਹਾਂ ਦੇ ਸੰਕਰਮਿਤ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਦੇ ਬਾਅਦ ਇਹ ਜਾਂਚ ਸ਼ੁਰੂ ਹੋ ਗਈ ਹੈ ਕਿ ਸੰਕਰਮਿਤ ਹੋਣ ਦਾ ਕਾਰਨ ਕੀ ਹੈ। ਹਾਲਾਂਕਿ ਪਹਿਲੀ ਨਜ਼ਰ ਵਿਚ ਬੱਚਿਆਂ ਦੇ ਸੰਕਰਮਣ ਦਾ ਕਾਰਨ ਉਨ੍ਹਾਂ ਨੂੰ ਚੜ੍ਹਾਏ ਜਾਣ ਤੋਂ ਪਹਿਲੇ ਡੋਨੇਸ਼ਨ ਵਜੋਂ ਮਿਲੇ ਖੂਨ ਦੇ ਵਾਇਰਸ ਟੈਸਟ ਵਿਚ ਲਾਪ੍ਰਵਾਹੀ ਵਰਤਣ ਦਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਸਿਹਤਮੰਦ ਤਰੀਕੇ ਨਾਲ ਘਟਾਓ ਭਾਰ, ਪਾਣੀ ‘ਚ ਭਿਓਂ ਕੇ ਖਾਓ ਇਹ ਚੀਜ਼ਾਂ, ਮਿਲਣਗੇ ਹੋਰ ਵੀ ਫਾਇਦੇ
ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਪੱਕੇ ਤੌਰ ‘ਤੇ ਸੰਕਰਮਣ ਦਾ ਕਾਰਨ ਪਿਨਪੁਆਇੰਟ ਕਰਨਾ ਬਹੁਤ ਮੁਸ਼ਕਲ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਸਾਰਿਆਂ ਨੂੰ LLR ਵਿਚ ਬਲੱਡ ਟ੍ਰਾਂਸਫਿਊਰ ਦੌਰਾਨ ਇਹ ਬੀਮਾਰੀ ਲੱਗੀ ਹੈ ਜਾਂ ਵਿਚ ਹੀ ਨਿੱਜੀ ਹਸਪਤਾਲਾਂ ਵਿਚ ਟ੍ਰਾਂਸਫਿਊਜਨ ਦੌਰਾਨ ਇਹ ਸੰਕਰਮਣ ਦੀ ਚਪੇਟ ਵਿਚ ਆਏ ਹਨ। ਇਨ੍ਹਾਂ ਬੱਚਿਆਂ ਵਿਚੋਂ ਸਾਰਿਆਂ ਦੀ ਉਮਰ 6 ਸਾਲ ਤੋਂ 16 ਸਾਲ ਦੇ ਵਿਚ ਹੈ। ਇਨ੍ਹਾਂ ਵਿਚ 7 ਬੱਚਿਆਂ ਦੇ ਹੈਪੇਟਾਈਟਸ-ਬੀ ਤੋਂ, 5 ਨੂੰ ਹੈਪੇਟਾਈਟਸ-ਸੀ ਤੇ 2 ਨੂੰ ਐੱਚਆਈਵੀ ਤੋਂ ਪੀੜਤ ਪਾਇਆ ਗਿਆ ਹੈ। ਇਹ ਸਾਰੇ ਬੱਚੇ ਕਾਨਪੁਰ ਸ਼ਹਿਰ, ਕਾਨਪੁਰ ਦਿਹਾਤ, ਫਰੂਖਾਬਾਦ, ਓਰੀਆ, ਇਟਾਵਾ ਤੇ ਕੰਨੌਜ ਦੇ ਰਹਿਣ ਵਾਲੇ ਹਨ। LLR ਹਸਪਤਾਲ ਦੇ ਪੀਡੀਆਟ੍ਰਿਕਸ ਵਿਭਾਗ ਦੇ ਐੱਚਓਡੀ ਡਾ. ਅਰੁਣ ਆਰੀਆ ਮੁਤਾਬਕ ਬੱਚਿਆਂ ਵਿਚ ਅਜਿਹੇ ਗੰਭੀਰ ਸੰਕਰਮਣ ਦੇ ਲੱਛਣ ਮਿਲਣਾ ਚਿੰਤਾ ਦੀ ਗੱਲ ਹੈ। ਹਾਲਾਂਕਿ ਬਲੱਡ ਟ੍ਰਾਂਸਫਿਊਜਨ ਵਿਚ ਇਹ ਰਿਸਕ ਬਣਿਆ ਰਹਿੰਦਾ ਹੈ।