ਇੱਕ ਤਾਂ ਪਹਿਲਾਂ ਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਉਤੋਂ ਲੁਧਿਆਣਾ ਵਾਸੀਆਂ ਨੂੰ ਕੱਲ੍ਹ ਸ਼ਨੀਵਾਰ ਵਾਲੇ ਦਿਨ ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪੈਣਾ ਹੈ। ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਤਾਂ 14 ਘੰਟੇ ਤੱਕ ਦੇ ਕੱਟ ਲੱਗਣਗੇ, ਜਦਕਿ ਕੁਝ ਵਿੱਚ 7-8 ਘੰਟੇ ਬਿਜਲੀ ਠੱਪ ਰਹੇਗੀ।
ਸ਼ਹਿਰ ਵਿੱਚ ਜ਼ਰੂਰੀ ਮੁਰੰਮਤ ਦੇ ਚੱਲਦਿਆਂ 11 ਕੇਵੀ ਫੀਡਰ ਬੰਦ ਰਹੇਗਾ, ਜਿਸ ਨਾਲ ਭਾਰਤ ਨਗਰ, ਜਵਾਹਰ ਨਗਰ, ਗੁਲਮੋਹਰ ਹੋਟਲ, ਸੰਦੀਪ ਨਗਰ, ਹਰਪਾਲ ਨਗਰ, ਮਿਲਟਰੀ ਕੈਂਪ, ਰੇਲਵੇ ਕਾਲੋਨੀ, ਰੇਲਵੇ ਸ਼ੈੱਡ ਵਿਖੇ 14 ਘੰਟਿਆਂ ਦਾ ਕੱਟ ਲੱਗੇਗਾ, ਜਿਸ ਨਾਲ ਸਵੇਰੇ 9 ਵਜੇ ਤੋਂ 11 ਵਜੇ ਤੱਕ ਬਿਜਲੀ ਠੱਪ ਰਹੇਗੀ।
ਇਹ ਵੀ ਪੜ੍ਹੋ : ਸਿਸੋਦੀਆ CBI ਰੇਡ, CM ਮਾਨ ਬੋਲੇ- ‘ਬੁਲਾਰੇ ਨੇ ਦੱਸਿਆ, NYT ‘ਚ ਛਪੀ ਸਿੱਖਿਆ ਮਾਡਲ ਦੀ ਰਿਪੋਰਟ ਪੇਡ ਨਹੀਂ’
ਇਸ ਤੋਂ ਇਲਾਵਾ ਕੋਟ ਮੰਗਲ ਸਿੰਘ ਤੇ ਰਣਜੀਤ ਨਗਰ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਇੰਡਸਟਰੀਅਲ ਏਰੀਆ-ਏ, ਘੋੜਾ ਰੋਡ ਤੋਂ ਲਿੰਕ ਰੋਡ ਤੇ ਇਸ ਘੋੜਾ ਰੋਡ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਗੁਲ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: