ਪੀਜੀਆਈ ਚੰਡੀਗੜ੍ਹ ਵਿਚ ਟੀਚਰਾਂ ਤੇ ਡਾਕਟਰਾਂ ਦੇ ਖਾਲੀ ਅਹੁਦਿਆਂ ਦੀ ਵਧਦੀ ਗਿਣਤੀ ਦਾ ਨੋਟਿਸ ਲੈਣ ਦੇ ਬਾਅਦ ਹਾਈਕੋਰਟ ਵਿਚ ਸੁਣਵਾਈ ਹੋਈ।ਇਸ ਦੌਰਾਨ ਪੀਜੀਆਈ ਨੇ ਦੱਸਿਆ ਕਿ ਸੰਸਥਾ ਵਿਚ ਡਾਕਟਰਾਂ ਦੇ 732 ਅਹੁਦੇ ਹਨ।ਇਨ੍ਹਾਂ ਵਿਚੋਂ 566 ਅਹੁਦਿਆਂ ‘ਤੇ ਡਾਕਟਰ ਕੰਮ ਕਰ ਰਹੇ ਹਨ ਤੇ 166 ਅਹੁਦੇ ਅਜੇ ਖਾਲੀ ਪਏ ਹਨ। ਹਾਈਕੋਰਟ ਨੇ ਹੁਣ ਇਨ੍ਹਾਂ ਅਹੁਦਿਆਂ ਨੂੰ ਭਰਨ ਨੂੰ ਲੈ ਕੇ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਨੂੰ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ।
ਹਾਈਕੋਰਟ ਨੇ ਖਾਲੀ ਅਹੁਦਿਆਂ ਨੂੰ ਲੈ ਕੇ ਨੋਟਿਸ ਲੈਂਦੇ ਹੋਏ ਸੁਣਵਾਈ ਸ਼ੁਰੂ ਕੀਤੀ ਸੀ। ਪਿਛਲੀ ਸੁਣਵਾਈ ‘ਤੇ ਪੀਜੀਆਈ ਨੇ ਹਾਈਕੋਰਟ ਵਿਚ ਸਟੇਟਸ ਰਿਪੋਰਟ ਸੌਂਪਦੇ ਹੋਏ ਦੱਸਿਆ ਸੀ ਕਿ ਸੰਸਥਾ ਵਿਚ ਟੀਚਰਾਂ ਦੇ 76 ਖਾਲੀ ਅਹੁਦਿਆਂ ‘ਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਾਲਾਂਕਿ ਇਨ੍ਹਾਂ ਨਿਯੁਕਤੀਆਂ ਦੇ ਬਾਅਦ ਵੀ ਅਜੇ ਪੀਜੀਆਈ ਵਿਚ ਟੀਚਰਾਂ ਦੇ 117 ਅਹੁਦੇ ਖਾਲੀ ਪਏ ਹਨ
ਪੀਜੀਆਈ ਨੇ ਹਾਈਕੋਰਟ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਨ੍ਹਾਂ ਖਾਲੀ ਅਹੁਦਿਆਂ ਨੂੰ ਵੀ ਜਲਦ ਤੋਂ ਜਲਦ ਭਰ ਦਿੱਤਾ ਜਾਵੇਗਾ। ਹਾਈਕੋਰਟ ਨੂੰਇਹ ਵੀ ਦੱਸਿਆ ਗਿਆ ਸੀ ਕਿ ਪੀਜੀਆਈ ਵਿਚ ਵਧਦੇ ਮਰੀਜ਼ਾਂ ਕਾਰਨ ਇਥੇ ਪਾਰਕਿੰਗ ਇਕ ਵੱਡੀ ਸਮੱਸਿਆ ਬਣ ਗਈ ਹੈ। ਪੀਜੀਆਈ ਵਿਚ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਨਵੀਂ ਓਪੀਡੀ ਦੇ ਸਾਹਮਣੇ 5 ਮੰਜ਼ਿਲਾ ਪਾਰਕਿੰਗ ਬਣਾਈ ਜਾਣੀ ਹੈ।ਇਹ ਪਾਰਕਿੰਗ ਪੀਜੀਆਈ ਦੀ ਪਾਰਕਿੰਗ ਦੀ ਸਮੱਸਿਆ ਕਾਫੀ ਹੱਦ ਤਕ ਸੁਲਝਾ ਦੇਵੇਗੀ।
ਹਾਈਕੋਰਟ ਨੂੰ ਦੱਸਿਆ ਗਿਆ ਕਿ ਪੀਜੀਆੀ ਵਿਚ ਨਾ ਸਿਰਫ ਚੰਡੀਗੜ੍ਹ,ਪੰਜਾਬ ਤੇ ਹਰਿਆਣਾ ਸਗੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਉੱਤਰ ਪ੍ਰਦੇਸ਼ ਤੱਕ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ। ਅਜਿਹੇ ਵਿਚ ਪੀਜੀਆਈ ਚੰਡੀਗੜ੍ਹ ‘ਤੇ ਮਰੀਜ਼ਾਂ ਦਾ ਬੋਝ ਕਾਫੀ ਵੱਧ ਗਿਆ ਹੈ। ਹਾਈਕੋਰਟ ਨੇ ਵਧਦੇ ਮਰੀਜ਼ਾਂਤੇ ਡਾਕਟਰਾਂ ਦੀ ਕਮੀ ਕਾਰਨ ਇਸ ਮਾਮਲੇ ਦਾ ਨੋਟਿਸ ਲੈ ਕੇ ਸੁਣਵਾਈ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਕਪੂਰਥਲਾ : ਪੈਟਰੋਲ ਪੰਪ ‘ਤੇ ਲੁੱਟ, ਲੱਖਾਂ ਦੀਆਂ ਸੋਲਰ ਬੈਟਰੀਆਂ ਤੇ ਨਕਦੀ ਲਿਜਾਂਦੇ ਚੋਰ CCTV ‘ਚ ਕੈਦ
ਹਾਈਕੋਰਟ ਨੇ ਪੀਜੀਆਈ ਚੰਡੀਗੜ੍ਹ ਤੋਂ ਡਾਕਟਰਾਂ ਤੇ ਟੀਚਰਾਂ ਦੇ ਖਾਲੀ ਅਹੁਦਿਆਂ ਦੀ ਮੌਜੂਦਾ ਸਥਿਤੀ ਬਾਰੇ ਸਟੇਟਸ ਰਿਪੋਰਟ ਤਲਬ ਕਰ ਲਈਸੀ। ਹੁਣ ਪੀਜੀਆਈ ਨੇ ਜਵਾਬ ਦਾਖਲ ਕਰਦੇ ਹੋਏ ਦੱਸਿਆ ਕਿ ਡਾਕਟਰਾਂ ਦੇ 732 ਅਹੁਦਿਆਂ ਵਿਚੋਂ 166 ਅਹੁਦੇ ਖਾਲੀ ਹਨ ਜਿਨ੍ਹਾਂ ਨੂੰ ਭਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –