ਅੰਮ੍ਰਿਤਸਰ ਵਿਚ ਪੁਲਿਸ ਨੇ 8 ਕਿਲੋ ਦੀ ਹੈਰੋਇਨ ਫੜੀ ਹੈ ਜਿਸਦੀ ਕੀਮਤ 56 ਕਰੋੜ ਰੁਪਏ ਹੈ। ਪੁਲਿਸ ਨੇ 2 ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਫੜਿਆ ਹੈ।ਇਕ ਮੁਲਜ਼ਮ ਕੋਲੋਂ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੂਜਾ ਮੁਲਜ਼ਮ ਠੇਕੇ ‘ਤੇ ਖੇਤ ਲੈ ਕੇ ਪਾਕਿਸਤਾਨ ਤੋਂ ਡ੍ਰੋਨ ਜ਼ਰੀਏ ਨਸ਼ਾ ਮੰਗਵਾਉਂਦਾ ਸੀ। ਪੁਲਿਸ ਨੇ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰ ਲਿਆ ਹੈ।
ਮਾਮਲੇ ਵਿਚ ਥਾਣਾ ਲੋਪੋ ਦੀ ਪੁਲਿਸ ਵੱਲੋਂ 5 ਕਿਲੋ ਹੈਰੋਇਨ ਫੜੀ ਗਈ ਹੈ ਜਿਸ ਦੀ ਕੀਮਤ 35 ਕਰੋੜ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀਕਿ ਜਗਦੀਪ ਸਿੰਘ ਉਰਫ ਹੀਰਾ ਵਾਸੀ ਰਾਨੀਆਂ ਨੇ ਭਾਰਤ-ਪਾਕਿਸਤਾਨ ਬਾਰਡਰ ‘ਤੇ ਜ਼ਮੀਨ ਨੂੰ ਠੇਕੇ ‘ਤੇ ਲਿਆ ਹੋਇਆ ਹੈ। ਜਿਥੋਂ ਉਹ ਡ੍ਰੋਨ ਜ਼ਰੀਏ ਖੇਤਾਂ ਵਿਚ ਹੈਰੋਇਨ ਸੁਟਵਾਉਂਦਾ ਹੈ ਤੇ ਫਿਰ ਟਰੈਕਟਰ ਜ਼ਰੀਏ ਸਪਲਾਈ ਕਰਦਾ ਸੀ। ਪੁਲਿਸ ਨੇ ਟੀਮ ਬਣਾ ਕੇ ਛਾਪਾ ਮਾਰਿਆ ਤੇ ਖੇਤਾਂ ਵਿਚ ਸੁੱਟੀ ਗਈ 5 ਕਿਲੋ ਹੈਰੋਇਨ ਬਰਾਮਦ ਕੀਤੀ। ਨਾਲ ਹੀ ਮੁਲਜ਼ਮ ਜਗਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਦੋ ਧਿਰਾਂ ਵਿਚਾਲੇ ਹੋਈ ਝੜਪ ‘ਚ ਚੱਲੀਆਂ ਗੋ.ਲੀਆਂ, 2 ਸਕੇ ਭਰਾ ਹੋਏ ਜ਼ਖਮੀ
ਦੂਜੇ ਮਾਮਲੇ ਵਿਚ ਪੁਲਿਸ ਨੇ ਬਦਮਾਸ਼ ਸਾਹਿਲ ਤੋਂ 3 ਕਿਲੋ ਹੈਰੋਇਨ ਬਰਾਮਦ ਕੀਤੀ। ਸਾਹਿਬ ਤੋਂ ਦੋ ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ ਜਿਸ ਨੂੰ ਮੁਲਜ਼ਮ ਨੇ ਹੱਤਿਆ ਵਿਚ ਇਸਤੇਮਾਲ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”