ਪੰਜਾਬ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਦੇ ਨਾਲ ਹੀ ਸੰਘਣੀ ਧੁੰਦ ਤੇ ਕੋਹਰੇ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਕੋਹਰੇ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2 ਉਡਾਣਾਂ ਰੱਦ ਕੀਤੀਆਂ ਗਈਆਂ ਹਨ, ਜਦੋਂਕਿ ਕਈ ਉਡਾਣਾਂ ਦੇਰੀ ਨਾਲ ਚੱਲਣ ਦੀ ਖਬਰ ਹੈ। ਇਸ ਤੋਂ ਇਲਾਵਾ ਕੁਝ ਨੂੰ ਰੀ-ਸ਼ਡਿਊਲ ਵੀ ਕੀਤਾ ਗਿਆ ਹੈ।
ਬੀਤੀ ਰਾਤ ਕਾਫੀ ਸੰਘਣੀ ਧੁੰਦ ਪਈ ਸੀ ਤੇ ਵਿਜੀਬਿਲਟੀ ਵੀ ਜ਼ੀਰੋ ਦੇ ਬਰਾਬਰ ਸੀ। ਇਸੇ ਕਾਰਨ ਏਅਰਲਾਈਨ ਵੱਲੋਂ ਫੈਸਲਾ ਲਿਆ ਗਿਆ ਤੇ ਅੱਜ ਸਵੇਰੇ 2.30 ਵਜੇ ਮਲੇਸ਼ੀਆ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਫਲਾਈਟ ਦੁਪਹਿਰ 3:30 ਵਜੇ ਅੰਮ੍ਰਿਤਸਰ ਤੋਂ ਮਲੇਸ਼ੀਆ ਲਈ ਰਵਾਨਾ ਹੋਣੀ ਸੀ। ਪਰ ਉਹ ਵੀ ਧੁੰਦ ਕਾਰਨ ਰੱਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ : PSEB ਨੇ ਜਨਵਰੀ ‘ਚ ਪੰਜਾਬੀ ਦੀ ਵਾਧੂ ਪ੍ਰੀਖਿਆ ਲੈਣ ਦਾ ਕੀਤਾ ਐਲਾਨ, ਸ਼ਡਿਊਲ ਕੀਤਾ ਜਾਰੀ
ਦੱਸ ਦੇਈਏ ਕਿ ਸ਼੍ਰੀਨਗਰ ਜਾਣ ਵਾਲੀ ਫਲਾਈਟ ਨੂੰ ਵੀ ਰੀ-ਸ਼ਡਿਊਲ ਕੀਤਾ ਗਿਆ। ਇਹ ਫਲਾਈਟ 1.50 ‘ਤੇ ਚੱਲੀ। ਇਸ ਤੋਂ ਇਲਾਵਾ ਦਿੱਲੀ ਤੋਂ 30 ਹੋਰ ਉਡਾਣਾਂ ਨੂੰ ਧੁੰਦ ਕਾਰਨ ਕੈਂਸਲ ਵੀ ਕੀਤਾ ਗਿਆ ਹੈ। ਕੋਹਰੇ ਦੇ ਕਹਿਰ ਦੀ ਵਜ੍ਹਾ ਨਾਲ ਦਿੱਲੀ, ਯੂਪੀ ਤੇ ਪੰਜਾਬ ਸਣੇ ਕੀ ਸੂਬਿਆਂ ਦੇ ਏਅਰਪੋਰਟ ‘ਤੇ ਉਡਾਣਾਂ ਲੇਟ ਹਨ।
ਵੀਡੀਓ ਲਈ ਕਲਿੱਕ ਕਰੋ : –