ਕਪੂਰਥਲਾ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ ਜਿਥੇ ਛੱਤ ਉਤੇ ਖੇਡ ਰਹੀਆਂ 2 ਨਾਬਾਲਗ ਕੁੜੀਆਂ ਹਾਈਟੈਂਸ਼ਨ ਤਾਰ ਦੀ ਲਪੇਟ ਵਿਚ ਆ ਗਈਆਂ। ਦੋਵਾਂ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਦੂਜੀ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਰਾਜਦੀਪ ਕੌਰ ਪੁੱਤਰੀ ਧਰਮਪਾਲ ਤੇ ਕੋਮਲਪ੍ਰੀਤ ਕੌਰ ਪੁੱਤੀ ਜਸਵੀਰ ਸਿੰਘ ਵਾਸੀ ਪਿੰਡ ਧਾਲੀਵਾਲ ਛੱਤ ‘ਤੇ ਖੇਡ ਰਹੀਆਂ ਸਨ ਕਿ ਅਚਾਨਕ ਉਹ ਹਾਈਟੈਂਸ਼ਨ ਤਾਰ ਦੀ ਲਪੇਟ ਵਿਚ ਆ ਗਈਆਂ ਜਿਸ ਨਾਲ ਹਾਦਸਾ ਵਾਪਰ ਗਿਆ ਤੇ ਇਕ ਦੀ ਮੌਤ ਹੋ ਗਈ ਜਦੋਂ ਕਿ ਦੂਜੀ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
























