ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਦੇ ਯਤਨਾਂ ਸਦਕਾ ਇਰਾਕ ਤੋਂ ਪੰਜਾਬ ਦੀਆਂ ਦੋ ਲੜਕੀਆਂ ਦੀ ਵਤਨ ਵਾਪਸੀ ਹੋਈ ਹੈ। ਇਨ੍ਹਾਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਉਨ੍ਹਾਂ ਨੂੰ ਇਰਾਕ ਵਿੱਚ ਟ੍ਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ। ਇਨ੍ਹਾਂ ਦੋਵੇਂ ਲੜਕੀਆਂ ਦੇ ਨਾਲ ਮਲੇਸ਼ੀਆ ਤੋਂ ਇਕ ਲੜਕਾ ਵੀ ਪਰਤਿਆ ਜੋ ਇਥੋਂ ਦੀ ਜੇਲ੍ਹ ਵਿਚ ਫਸ ਗਿਆ ਸੀ।
ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ ਗਈਆਂ ਸਨ। ਉਨ੍ਹਾਂ ਨੂੰ ਫਗਵਾੜਾ ਦੀ ਰਹਿਣ ਵਾਲਾ ਮਨਦੀਪ ਕੌਰ ਨਾਂ ਦੀ ਟ੍ਰੈਵਲ ਏਜੰਟ ਨੇ 80-80 ਹਜ਼ਾਰ ਰੁਪਏ ਦੇ ਕੇ ਦੁਬਈ ਭੇਜਿਆ ਸੀ। 8 ਦਿਨਾਂ ਤੱਕ ਹਵਾਈ ਅੱਡੇ ‘ਤੇ ਰਹਿਣ ਦੇ ਬਾਅਦ ਇਥੋਂ ਇਰਾਕ ਭੇਜ ਦਿੱਤਾ ਗਿਆ। ਪੀੜਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਹੈ। ਉਨ੍ਹਾਂ ਤੋਂ ਦੇਰ ਰਾਤ ਤੱਕ ਕੰਮ ਕਰਾਇਆ ਜਾਂਦਾ ਸੀ ਤੇ ਕੰਮ ਨਾ ਕਰਨ ‘ਤੇ ਉਨ੍ਹਾਂ ਦੀ ਮਾਰਕੁਟਾਈ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ : Sim card ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ ਅੱਜ ਤੋਂ ਬਦਲ ਗਏ ਇਹ ਨਿਯਮ, ਆਮ ਆਦਮੀ ‘ਤੇ ਪਵੇਗਾ ਅਸਰ !
ਗੱਲ ਨਾ ਮੰਨਣ ਵਾਲੀਆਂ ਲੜਕੀਆਂ ਨੂੰ ਬਾਥਰੂਮ ਵਿਚ ਬੰਦ ਕਰ ਦਿੱਤਾ ਜਾਂਦਾ ਸੀ। ਪੀੜਤ ਲੜਕੀਆਂ ਨੇ ਦੱਸਿਆ ਕਿ ਟ੍ਰੈਵਲ ਏੇਜੰਟ ਨੇ ਉਨ੍ਹਾਂ ਨੂੰ ਇਰਾਕ ਭੇਜਦੇ ਸਮੇਂ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਰੈਸਟੋਰੈਂਟ ਵਿਚ ਨੌਕਰੀ ‘ਤੇ ਲਗਾਇਆ ਜਾਵੇਗਾ ਤੇ 50 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ।
ਇਸ ਬਾਰੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਟ੍ਰੈਵਲ ਏਜੰਟਾਂ ਦਾ ਵੱਡਾ ਗਿਰੋਹ ਸਰਗਰਮ ਹੈ, ਜਿਸ ‘ਤੇ ਲਗਾਮ ਕੱਸਣ ਦੀ ਲੋੜ ਹੈ। ਟ੍ਰੈਵਲ ਏਜੰਟ ਗਰੀਬ ਤੇ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਦੀਆਂ ਕੁੜੀਆਂ ਨੂੰ ਖਾੜੀ ਦੇਸ਼ਾਂ ਵਿਚ ਲਿਜਾ ਕੇ ਵੇਚ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –