DGP ਪੰਜਾਬ ਅਤੇ SSP ਫਾਜ਼ਿਲਕਾ ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅਬੋਹਰ ਦੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਖਿਲਾਫ ਪ੍ਰਸ਼ਾਸਨ ਨੇ ਕੀਤੀ ਕਾਰਵਾਈ। ਜਿਸ ਵਿੱਚ ਮੰਗਲਵਾਰ ਨੂੰ ਡਰੱਗ ਇੰਸਪੈਕਟਰ ਨੇ ਪਿੰਡ ਰਾਜਾਂਵਾਲੀ ਵਿੱਚ ਇੱਕ ਮੈਡੀਕਲ ਸਟੋਰ ਦੀ ਜਾਂਚ ਕੀਤੀ। ਜਿਸ ਵਿੱਚ ਨਸ਼ੀਲੇ ਕੈਪਸੂਲ ਮਿਲੇ ਹਨ। ਇਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ।
SSP ਫਾਜ਼ਿਲਕਾ ਨੂੰ ਗੁਪਤ ਸੂਚਨਾ ਮਿਲੀ ਕਿ ਰਾਜਾਂਵਾਲੀ ਦੇ ਆਰ.ਕੇ. ਮੈਡੀਕਲ ਸਟੋਰਾਂ ’ਤੇ ਸੰਚਾਲਕਾਂ ਵੱਲੋਂ ਨਸ਼ੀਲੇ ਕੈਪਸੂਲ ਵੇਚੇ ਜਾ ਰਹੇ ਹਨ। ਜਿਸ ‘ਤੇ ਉਨ੍ਹਾਂ ਨੇ ਡਰੱਗ ਇੰਸਪੈਕਟਰ ਸੁਸ਼ਾਂਤ ਮਿੱਤਲ ਅਤੇ ਥਾਣਾ ਬਹਾਵਲਾ ਨੂੰ ਜਾਂਚ ਦੇ ਨਿਰਦੇਸ਼ ਦਿੱਤੇ। ਜਿਸ ‘ਤੇ ਡਰੱਗ ਇੰਸਪੈਕਟਰ ਤੇ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਉਕਤ ਆਰ.ਕੇ. ਮੈਡੀਕਲ ਸਟੋਰ ‘ਤੇ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : ਪਟਿਆਲਾ ‘ਚ ਖੁਲ੍ਹਿਆ ਪਹਿਲਾ ਈਕੋ ਫਰੈਂਡਲੀ ਫਿਊਲ ਪਲਾਂਟ, ਪ੍ਰਦੂਸ਼ਣ ਘਟਾਉਣ ਚ ਹੋਵੇਗਾ ਸਹਾਈ
ਇਸ ਦੌਰਾਨ ਮੈਡੀਕਲ ਸਟੋਰ ‘ਤੇ 270 ਪ੍ਰੇਗਾਬਾਲੀਨ ਕੈਪਸੂਲ ਬਰਾਮਦ ਹੋਏ ਜੋ ਕਿ ਨਸ਼ੇ ਦੇ ਤੌਰ ‘ਤੇ ਵਰਤੇ ਜਾ ਰਹੇ ਸਨ। ਇਸ ਸਬੰਧੀ ਡੀਆਈ ਨੇ ਦੱਸਿਆ ਕਿ ਉਕਤ ਮੈਡੀਕਲ ਦੀ ਦੁਕਾਨ ਤੋਂ 270 ਨਸ਼ੀਲੇ ਕੈਪਸੂਲ ਬਰਾਮਦ ਹੋਣ ਤੋਂ ਬਾਅਦ ਇਸ ਨੂੰ ਸੀਲ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। DSP ਨੇ ਕਿਹਾ ਕਿ ਨਸ਼ੇ ਵੇਚਣ ਵਾਲੇ ਕਿਸੇ ਵੀ ਮੈਡੀਕਲ ਸਟੋਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: