36 huts burnt to ashes by fire: ਹੁਸ਼ਿਆਰਪੁਰ ਵਿਖੇ ਗਰੀਬ ਮਜ਼ਦੂਰਾਂ ’ਤੇ ਉਸ ਸਮੇਂ ਕਹਿਰ ਵਰ੍ਹ ਪਿਆ, ਜਦੋਂ ਉਨ੍ਹਾਂ ਦੀਆਂ ਝੁੱਗੀਆਂ ਨੂੰ ਅੱਗ ਲਗ ਗਈ। ਮਿਲੀ ਜਾਣਕਾਰੀ ਮੁਤਾਬਕ ਚੱਬੇਵਾਲ ਕਸਬੇ ਵਿਚ ਮੇਨ ਰੋਡ ਨਾਲ ਲਗਦੀਆਂ ਝੁੱਗੀਆਂ ਵਿਚ ਅੱਜ ਅੱਗ ਲੱਗ ਗਈ, ਜਿਸ ਨਾਲ 36 ਝੁਗੀਆਂ ਸੜ੍ਹ ਕੇ ਸੁਆਹ ਹੋ ਗਈਆਂ। ਇਹ ਹਾਦਸਾ ਸਵੇਰੇ ਲਗਭਗ ਸਾਢੇ 11 ਵਜੇ ਦੇ ਕਰੀਬ ਵਾਪਰਿਆ। ਸੂਨਾ ਮਿਲਦੇ ਹੀ ਹੁਸ਼ਿਆਰਪੁਰ ਤੋਂ 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਅੱਗ ’ਤੇ ਕਾਬੂ ਪਾਉਣ ’ਚ ਲਗ ਗਏ। ਲਗਭਗ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਪਰ ਉਸ ਵੇਲੇ ਤੱਕ ਸਾਰੀਆਂ 36 ਝੁੱਗੀਆਂ ਸੜ੍ਹ ਕੇ ਸੁਆਹ ਹੋ ਚੁੱਕੀਆਂ ਸਨ। ਅੱਗ ਬੁਝਾਉਣ ਵੇਲੇ ਝੁੱਗੀਆਂ ਤੋਂ ਸਾਮਾਨ ਕੱਢਣ ਦੌਰਾਨ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਸੂਚਨਾ ਮਿਲਦੇ ਹੀ ਥਾਣਾ ਚੱਬੇਵਾਲ ’ਚ ਤਾਇਨਾਤ ਐਸਐਚਓ ਸਬ-ਇੰਸਪੈਕਟਰ ਰਜਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜ ਵਿਚ ਲੱਗ ਗਏ। ਅੱਗ ਲੱਗਣ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲਗ ਸਕਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਝੁੱਗੀਆਂ ਵਿਚ ਪਿਛਲੇ ਕਾਫੀ ਸਾਲਾਂ ਤੋਂ ਬਿਹਾਰ, ਝਾਰਖੰਡ ਅਤੇ ਯੂਪੀ ਤੋਂ ਆਏ ਮਜ਼ਦੂਰ ਆਪਣੇ ਪਰਿਵਾਰਾਂ ਦੇ ਨਾਲ ਰਹਿ ਰਹੇ ਸਨ। ਹਾਦਸੇ ਵੇਲੇ ਸਾਰੇ ਮਜ਼ਦੂਰ ਆਪਣੇ ਕੰਮਾਂ ’ਤੇ ਗਏ ਹੋਏ ਸਨ। ਅੱਗ ਨੂੰ ਭੜਕਦੇ ਦੇਖ ਕੇ ਇਸ ਦੌਰਾਨ ਝੁੱਗੀ ਵਿਚ ਰਹਿਣ ਵਾਲੀਆਂ ਔਰਤਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਅੱਗ ਇੰਨੀ ਤੇਜ਼ੀ ਨਾਲ ਪੈਲੀ ਕਿ ਲੋਕ ਆਪਣੇ ਝੁੱਗੀਆਂ ਤੋਂ ਕੁਝ ਵੀ ਨਹੀਂ ਬਚਾ ਸਕੇ। ਮਜ਼ਦੂਰਾਂ ਮੁਤਾਬਕ ਸਾਮਾਨ ਦੇ ਨਾਲ ਉਨ੍ਹਾਂ ਦੀ ਨਕਦੀ ਵੀ ਸੜ੍ਹ ਕੇ ਸੁਆਹ ਹੋ ਗਈ ਅਤੇ ਉਨ੍ਹਾਂ ਦਾ ਕੁਝ ਵੀ ਖਾਣ-ਪੀਣ ਵਾਲਾ ਸਾਮਾਨ ਨਹੀਂ ਬੱਚਿਆ।
ਇਸ ਸਬੰਧੀ ਥਾਣਾ ਚੱਬੇਵਾਲ ਦੇ ਐਸਐਚਓ ਸਬ-ਇੰਸਪੈਕਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਲੋਕਾਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਸੀ। ਪਰ ਫਾਇਰ ਬ੍ਰਿਗੇਡ ਵਈਲੋਂ ਅੱਗ ਬੁਝਾਉਣ ਤੱਕ 36 ਝੁੱਗੀਆਂ ਸੜ੍ਹ ਚੁੱਕੀਆਂ ਸਨ। ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਸਾਰੇ 36 ਪ੍ਰਭਾਵਿਤ ਪੀਥ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।