ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਨਵੀਂ ਖੇਡ ਨੀਤੀ ਬਣਾਈ ਗਈ ਹੈ। ਇਸ ਤਹਿਤ 58 ਖਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਕਦ ਰਕਮ ਦਿੱਤੀ ਗਈ ਹੈ। ਹਰੇਕ ਖਿਡਾਰੀ ਨੂੰ 8-8 ਲੱਖ ਰੁਪਏ ਦੀ ਰਕਮ ਵੰਡੀ ਗਈ। ਏਸ਼ੀਆਈ ਗੇਮਸ ਚੀਨ ਦੇ ਸ਼ਹਿਰ ਗਾਂਗਜੂ ਵਿਚ ਅੱਜ ਤੋਂ 8 ਅਕਤੂਬਰ ਤੱਕ ਚੱਲਣਗੀਆਂ।
ਪੰਜਾਬ ਖੇਡ ਦੀ ਤਿਆਰੀ ਕਰਨ ਲਈ ਇਨਾਮ ਰਕਮ ਦੇਣ ਵਾਲਾ ਪਹਿਲਾ ਸੂਬਾਬਣ ਗਿਆ ਹੈ।ਇਸ ਨੂੰ ਲੈ ਕੇ ਖੇਡ ਮੰਤਰੀ ਮੀਤ ਹੇਅਰ ਨੇ ਸੀਐੱਮ ਮਾਨ ਦਾ ਧੰਨਵਾਦ ਕੀਤਾ ਤੇ ਏਸ਼ੀਆਈ ਖੇਡਾਂ ਲਈ ਭਾਰਤੀ ਖੇਡ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਏਸ਼ੀਆਈ ਖੇਡਾਂ ਸੋਨ, ਚਾਂਦੀ ਤੇ ਕਾਂਸੇ ਦਾ ਤਮਗਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਕਮ ਦੇ ਤੌਰ ‘ਤੇ ਇਕ ਕਰੋੜ, 75 ਲੱਖ ਤੇ 50 ਲੱਖ ਰੁਪਏ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਰੱਦ, ਖਰਾਬ ਮੌਸਮ ਦੇ ਚੱਲਦਿਆਂ ਲਿਆ ਫੈਸਲਾ
ਦੱਸ ਦੇਈਏ ਕਿ ਭਾਰਤੀ ਖੇਡ ਟੀਮ ਵਿਚ ਪੰਜਾਬ ਤੋਂ ਹਾਕੀ ਦੇ 10 ਖਿਡਾਰੀ, ਨਿਸ਼ਾਨੇਬਾਜ਼ੀ ਤੋਂ 9, ਰੋਇੰਗ ਕ੍ਰਿਕਟ ਤੇ ਬਾਸਕਟਬਾਲ ਵਿਚ 5-5 ਖਿਡਾਰੀ, ਅਥਲੈਟਿਕਸ ‘ਚ 4, ਤੀਰਅੰਦਾਜ਼ੀ ‘ਚ 3 ਤਲਵਾਰਬਾਜ਼ੀ ਤੇ ਸਾਈਕਲਿੰਗ ‘ਚ 2, ਬੈਡਮਿੰਟਨ, ਜੂਡੋ ਤੇ ਕੁਸ਼ਤੀ ਵਿਚ 1-1 ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪੰਜਾਬ ਦੇ 10 ਪੈਰਾ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਪੈਰਾ ਪਾਵਰ ਲਿਫਟਿੰਗ ਵਿਚ 4 ਖਿਡਾਰੀ ਪੈਰਾ ਅਥਲੈਟਿਕਸ ‘ਚ 3 ਖਿਡਾਰੀ ਪੈਰਾ ਬੈਡਮਿੰਟਨ ਵਿਚ 2 ਖਿਡਾਰੀ ਤੇ ਪੈਰਾ ਤਾਇਕਵਾਂਡੋ ਵਿਚ 1 ਖਿਡਾਰੀ ਪੰਜਾਬ ਦੀ ਨੁਮਾਇੰਦਗੀ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: