ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਚਾਰ ਪੁਲਾੜ ਯਾਤਰੀਆਂ ਦਾ ਐਲਾਨ ਕੀਤਾ ਹੈ ਜੋ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ ‘ਗਗਨਯਾਨ’ ਲਈ ਟ੍ਰੇਨਿੰਗ ਲੈ ਰਹੇ ਹਨ। ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਣਨ ਨਾਇਰ, ਅੰਗਦ ਪ੍ਰਤਾਪ ਤੇ ਅਜੀਤ ਕ੍ਰਿਸ਼ਣਨ ਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਗਗਨਯਾਨ ਮਿਸ਼ਨ ਲਈ ਚੁਣੇ ਗਏ ਪੁਲਾੜ ਯਾਤਰੀ ਹਨ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਪੁਲਾੜ ਖੇਤਰ ਵਿੱਚ ਭਾਰਤ ਦੀ ਸਫਲਤਾ ਨਾ ਸਿਰਫ ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਵਿਗਿਆਨਕ ਸੁਭਾਅ ਦੇ ਬੀਜ ਬੋਅ ਰਹੀ ਹੈ, ਸਗੋਂ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਵਿਕਾਸ ਦੇ ਨਾਲ 21ਵੀਂ ਸਦੀ ਵਿੱਚ ਇੱਕ ਪ੍ਰਮੁੱਖ ਗਲੋਬਲ ਖਿਡਾਰੀ ਵਜੋਂ ਉਭਰਨ ਵਿੱਚ ਵੀ ਮਦਦ ਕਰ ਰਹੀ ਹੈ। ਦੱਸ ਦੇਈਏ ਕਿ ਜਿਹੜੇ 4 ਪੁਲਾੜ ਯਾਤਰੀਆਂ ਨੂੰ ਗਗਨਯਾਨ ਮਿਸ਼ਨ ਲਈ ਚੁਣਿਆ ਗਿਆ ਹੈ ਆਖਿਰ ਉਨ੍ਹਾਂ ਦੀ ਕੀ ਖਾਸੀਅਤ ਹੈ ਤੇ ਉਨ੍ਹਾਂ ਨੂੰ ਕਿਉਂ ਇਸ ਮਿਸ਼ਨ ਲਈ ਚੁਣਿਆ ਗਿਆ ਹੈ।
ਗਰੁੱਪ ਕੈਪਟਨ ਪ੍ਰਸ਼ਾਂਤ ਬਾਲ ਕ੍ਰਿਸ਼ਣਨ ਨਾਇਰ
ਗਰੁੱਪ ਕੈਪਟਨ ਪ੍ਰਸ਼ਾਂਤ ਬਾਲ ਕ੍ਰਿਸ਼ਣਨ ਨਾਇਰ ਦਾ ਜਨਮ 26 ਅਗਸਤ 1976 ਨੂੰ ਕੇਰਲ ਦੇ ਤਿਰੂਵਜਿਆਡ ਵਿਚ ਹੋਇਆ ਸੀ। ਉਹ NDA ਦੇ ਸਾਬਕਾ ਵਿਦਿਆਰਥੀ ਹਨ ਤੇ ਹਵਾਈ ਫੌਜ ਅਕਾਦਮੀ ਵਿਚ ਸਵੋਰਡ ਆਫ ਆਨਰ ਨਾਲ ਸਨਮਾਨਿਤ ਹਨ। ਉਨ੍ਹਾਂ ਨੂੰ 19 ਦਸੰਬਰ 1998 ਨੂੰ ਭਾਰਤੀ ਹਵਾਈ ਫੌਜ ਦੀ ਫਾਈਟਰ ਸਟ੍ਰੀਮ ਵਿਚ ਕਮਿਸ਼ਨ ਦਿ4ਤਾ ਗਿਆ ਸੀ। ਉਹ ਇਕ ਕੈਟ ਏ ਫਲਾਇੰਗ ਇੰਸਟ੍ਰਕਟਰ ਤੇ ਟੈਸਟ ਪਾਇਲਟ ਹਨ ਤੇ ਉਨ੍ਹਾਂ ਕੋਲ ਲਗਭਗ 3000 ਘੰਟੇ ਦੀ ਉਡਾਣ ਦਾ ਤਜਰਬਾ ਹੈ। ਉਨ੍ਹਾਂ ਨੇ Su-30 MKI, MiG-21, MiG-29, ਹਾਕ, ਡੋਨੀਅਰ, An-32 ਆਦਿ ਸਣੇ ਵੱਖ-ਵੱਖ ਤਰ੍ਹਾਂ ਦੇ ਏਸੀ ਉਡਾਏ ਹਨ। ਇਹ ਯੂਨਾਈਟਿਡ ਸਟੇਟਸ ਸਟਾਫ ਕਾਲਜ ਦੇ ਸਾਬਕਾ ਵਿਦਿਆਰਥੀ ਤੇ DSSC ਵੇਲਿੰਗਟਨ ਤੇ FI ਵਿਚ DS ਵੀ ਹਨ। ਉਨ੍ਹਾਂ ਨੇ ਇਕ ਮੁੱਖ ਲੜਾਕੂ ਜਹਾਜ਼ Su-30 Sqn ਦੀ ਕਮਾਨ ਸੰਭਾਲੀ ਹੈ।
ਗਰੁੱਪ ਕੈਪਟਨ ਅਜੀਤ ਕ੍ਰਿਸ਼ਣਨ
ਗਰੁੱਪ ਕੈਪਟਨ ਅਜੀਤ ਕ੍ਰਿਸ਼ਣਨ ਦਾ ਜਨਮ 19 ਅਪ੍ਰੈਲ 1982 ਨੂੰ ਚੇਨਈ, ਤਮਿਲਨਾਡੂ ਵਿਚ ਹੋਇਆ ਸੀ। ਉਹ ਐੱਨਡੀਏ ਦੇ ਸਾਬਕਾ ਵਿਦਿਆਰਥੀ ਹਨ ਤੇ ਬਵਾਈ ਫੌਜ ਅਕਾਦਮੀ ਵਿਚ ਰਾਸ਼ਟਰਪਤੀ ਦੇ ਸੋਨ ਤਮਗਾ ਤੇ ਸਵੋਰਡ ਆਫ ਆਨਰ ਦੇ ਪ੍ਰਾਪਤਕਰਤਾ ਹਨ। ਉਨ੍ਹਾਂ ਨੇ 21 ਜੂਨ 2003 ਨੂੰ ਭਾਰਤੀ ਹਵਾਈ ਫੌਜ ਦੀ ਫਾਈਟਰ ਸਟ੍ਰੀਮ ਵਿਚ ਕਮਿਸ਼ਨ ਦਿੱਤਾ ਗਿਆ ਸੀ। ਉਹ ਫਲਾਇੰਗ ਇੰਸਟ੍ਰਕਟਰ ਅਤੇ ਟੈਸਟ ਪਾਇਲਟ ਹਨ ਤੇ ਉਨ੍ਹਾਂ ਕੋਲ ਲਗਭਗ 2900 ਘੰਟੇ ਦੀ ਉਡਾਣ ਦਾ ਤਜਰਬਾ ਹੈ। ਉਨ੍ਹਾਂ ਨੇ Su-30 MKI, MiG-21, MiG-21, Mig-29,ਜਗੁਆਰ, ਡੋਰਨੀਅਰ, An-32 ਸਣੇ ਕਈ ਤਰ੍ਹਾਂ ਦੇ ਏਸੀ ਉਡਾਣ ਹਨ। ਉਹ DSSC, ਵੈਲਿੰਗਟਨ ਦੇ ਸਾਬਕਾ ਵਿਦਿਆਰਥੀ ਵੀ ਹਨ।
ਗਰੁੱਪ ਕੈਪਟਨ ਅੰਗਦ ਪ੍ਰਤਾਪ
ਗਰੁੱਪ ਕੈਪਟਨ ਅੰਗਦ ਪ੍ਰਤਾਪ ਦਾ ਜਨਮ 17 ਜੁਲਾਈ 1982 ਨੂੰ ਪ੍ਰਯਾਗਰਾਜ ਵਿਚ ਹੋਇਆ ਸੀ। ਉਹ ਐੱਨਡੀਏ ਦੇ ਸਾਬਕਾ ਵਿਦਿਆਰਥੀ ਹਨ ਤੇ 18 ਦਸੰਬਰ 2004 ਨੂੰ ਭਾਰਤੀ ਹਵਾਈ ਫੌਜ ਦੀ ਲੜਾਕੂ ਬ੍ਰਾਂਚ ਵਿਚ ਨਿਯੁਕਤ ਹੋਏ ਸਨ। ਉਹ ਇਕ ਫਲਾਇੰਗ ਇੰਸਟ੍ਰਕਟਰ ਤੇ ਟੈਸਟ ਪਾਇਲਟ ਹਨ ਤੇ ਉਨ੍ਹਾਂ ਕੋਲ ਲਗਭਗ 2000 ਘੰਟੇ ਦੀ ਉਡਾਣ ਦਾ ਤਜਰਬਾ ਹੈ। ਉਨ੍ਹਾਂ ਨੇ Su-30 MKI, MiG-21, MiG-29, ਜਗੁਆਰ, ਹਾਕ, ਡੋਰਨੀਅਰ, An-32 ਸਣੇ ਕਈ ਤਰ੍ਹਾਂ ਦੇ ਏਅਰਕ੍ਰਾਫਟ ਉਡਾਏ ਹਨ।
ਵਿੰਗ ਕਮਾਂਡਰ ਸ਼ੁਭਾਸ਼ੂ ਸ਼ੁਕਲਾ
ਵਿੰਗ ਕਮਾਂਡਰ ਸ਼ੁਭਾਸ਼ੂ ਸ਼ੁਕਲਾ ਦਾ ਜਨਮ 10 ਅਕਤੂਬਰ 1985 ਨੂੰ ਲਖਨਊ, ਯੂਪੀ ਵਿਚ ਹੋਇਆ ਸੀ। ਉਹ NDA ਦੇ ਸਾਬਕਾ ਵਿਦਿਆਰਥੀ ਹਨ ਤੇ ਉਨ੍ਹਾਂ ਨੂੰ 17 ਜੂਨ 2006 ਨੂੰ ਭਾਰਤੀ ਹਵਾਈ ਫੌਜ ਦੀ ਲੜਾਕੂ ਬ੍ਰਾਂਚ ਵਿਚ ਨਿਯੁਕਤ ਕੀਤਾ ਗਿਆ ਸੀ। ਉਹ ਇਕ ਫਾਈਟਰ ਕਾਮਬੈਟ ਲੀਡਰ ਤੇ ਇਕ ਟੈਸਟ ਪਾਇਲਟ ਹਨ ਜਿਨ੍ਹਾਂ ਕੋਲ ਲਗਭਗ 2000 ਘੰਟੇ ਦੀ ਉਡਾਣ ਦਾ ਤਜਰਬਾ ਹੈ। ਉਨ੍ਹਾਂ ਨੇ Su-30 MKI, MiG-21, MiG-29, ਜਗੁਆਰ, ਹਾਕ, ਡੋਰਨੀਅਰ, An-32 ਸਣੇ ਕਈ ਤਰ੍ਹਾਂ ਦੇ ਏਅਰਕ੍ਰਾਫਟ ਉਡਾਏ ਹਨ।