ਇਸਲਾਮਾਬਾਦ: ਪਾਕਿਸਤਾਨ ਵਿੱਚ ਇੱਕ ਵਿਆਹ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਵਿੱਚ ਹੈ। ਦਰਅਸਲ 37 ਸਾਲਾ ਇਫਤਿਖਾਰ ਨੇ 70 ਸਾਲਾ ਕਿਸ਼ਵਰ ਬੀਬੀ ਨਾਲ ਵਿਆਹ ਕਰ ਲਿਆ। ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ ਪਰ ਉਮਰ ਵਿਆਹ ਵਿੱਚ ਸਭ ਤੋਂ ਵੱਡੀ ਰੁਕਾਵਟ ਬਣ ਰਹੀ ਸੀ। ਮੁੰਡੇ ਦੇ ਪਰਿਵਾਰ ਵਾਲੇ ਇਸ ਗੱਲ ਲਈ ਰਾਜ਼ੀ ਨਹੀਂ ਹੋਏ ਅਤੇ ਇਫਤਿਖਾਰ ਨੂੰ ਕਿਸੇ ਹੋਰ ਨਾਲ ਵਿਆਹ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਪਰ ਕਿਸ਼ਵਰ 70 ਸਾਲ ਤੱਕ ਕੁਆਰੀ ਰਹੀ।
ਪਰ ਹੁਣ ਦੋਹਾਂ ਨੇ ਆਪਣੀ ਇੱਛਾ ਪੂਰੀ ਕਰਦੇ ਹੋਏ ਇਕ ਦੂਜੇ ਨਾਲ ਵਿਆਹ ਕਰ ਲਿਆ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵਿਆਹ ਦੀ ਵੀਡੀਓ ਅਤੇ ਕਹਾਣੀ ਦੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਫਤਿਖਾਰ ਬਹੁਤ ਛੋਟਾ ਸੀ ਤਾਂ ਉਹ ਕਿਸ਼ਵਰ ਬੀਬੀ ਨੂੰ ਪਸੰਦ ਕਰਦਾ ਸੀ। ਉਮਰ ਵਧਣ ‘ਤੇ ਜਦੋਂ ਇਫਤਿਖਾਰ ਨੇ ਵਿਆਹ ਕਰਨ ਦੀ ਇੱਛਾ ਪ੍ਰਗਟਾਈ ਤਾਂ ਉਸ ਦੀ ਮਾਂ ਨਹੀਂ ਮੰਨੀ। ਇਸ ਤੋਂ ਬਾਅਦ ਕਿਸ਼ਵਰ ਨੇ ਕਿਸੇ ਨਾਲ ਵਿਆਹ ਨਾ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ, ਸਕੇ ਭਰਾਵਾਂ ਨੇ ਪਹਿਲਾਂ ਭੈਣ, ਫਿਰ ਦਾਦੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਇਸ ਦੇ ਨਾਲ ਹੀ ਇਫਤਿਖਾਰ ਦੇ ਪਹਿਲੇ ਵਿਆਹ ਤੋਂ 6 ਬੱਚੇ ਸਨ ਪਰ ਹੁਣ ਉਸ ਨੇ ਜਾ ਕੇ ਕਿਸ਼ਵਰ ਨਾਲ ਵਿਆਹ ਕਰ ਲਿਆ। 70 ਸਾਲ ਦੀ ਉਮਰ ‘ਚ ਕਿਸ਼ਵਰ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੀ ਜਵਾਨੀ ਦੇ ਪਿਆਰ ਨਾਲ ਵਿਆਹ ਕਰਵਾ ਲਵੇਗੀ। ਵਿਆਹ ਤੋਂ ਬਾਅਦ ਹੁਣ ਕਿਸ਼ਵਰ ਆਪਣੇ ਜੀਵਨ ਸਾਥੀ ਇਫਤਿਖਾਰ ਨਾਲ ਹਨੀਮੂਨ ਲਈ ਕਰਾਚੀ ਅਤੇ ਮਾਰੀ ਹਿੱਲ ਸਟੇਸ਼ਨ ਜਾਣਾ ਚਾਹੁੰਦੀ ਹੈ।
ਇਸ ਦੇ ਨਾਲ ਹੀ ਇਫਤਿਖਾਰ ਨੇ ਦੱਸਿਆ ਕਿ ਉਸ ਦੇ ਪਹਿਲੇ ਵਿਆਹ ਤੋਂ ਬਾਅਦ ਵੀ ਉਸ ਨੇ ਕਿਸ਼ਵਰ ਨੂੰ ਮਿਲਣਾ ਬੰਦ ਨਹੀਂ ਕੀਤਾ। ਦੋਵੇਂ ਕਾਫੀ ਸਮਾਂ ਇਕੱਠੇ ਬਿਤਾਉਂਦੇ ਸਨ। ਕਿਸ਼ਵਰ ਬੀਬੀ ਨੇ ਵੀ ਇਫਤਿਖਾਰ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਅਤੇ ਲੰਮਾ ਸਮਾਂ ਇੰਤਜ਼ਾਰ ਕੀਤਾ। ਹੁਣ ਉਮਰ ਦੇ ਇਸ ਮੋੜ ‘ਤੇ ਉਸ ਨੂੰ ਇਫ਼ਤਿਖਾਰ ਦਾ ਸਹਾਰਾ ਮਿਲ ਗਿਆ।
ਵੀਡੀਓ ਲਈ ਕਲਿੱਕ ਕਰੋ -: