ਹੁਨਰ ਕਿਸੇ ਦਾ ਮੁਥਾਜ ਨਹੀਂ ਹੁੰਦਾ। ਅਜਿਹੀਆਂ ਕਈ ਮਿਸਾਲਾਂ ਹਨ ਜਿਸ ਵਿਚ ਛੋਟੀ ਉਮਰ ਵਿਚ ਹੀ ਬੱਚਿਆਂ ਨੇ ਵੱਡੇ-ਵੱਡੇ ਕਾਰਨਾਮੇ ਕੀਤੇ। ਕੁਝ ਅਜਿਹਾ ਹੀ ਕਾਰਨਾਮਾ ਹਰਿਆਣਾ ਦੇ 8 ਸਾਲ ਦੇ ਮਯੰਕ ਨੇ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਬੱਚੇ ਦੀ ਕਾਮਯਾਬੀ ‘ਤੇ ਵਧਾਈ ਦਿੱਤੀ ਹੈ।
ਹਰਿਆਣਾ ਦੇ ਮਹੇਂਦਰਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਕਲਾਸ 8ਵੀਂ ਦੇ ਵਿਦਿਆਰਥੀ ਮਯੰਕ ਨੇ ‘ਕੌਣ ਬਣੇਗਾ ਕਰੋੜਪਤੀ’ ਜੂਨੀਅਰ ਵਿਚ ਇਕ ਕਰੋੜ ਰੁਪਏ ਦਾ ਇਨਾਮ ਜਿੱਤ ਕੇ ਸੂਬੇ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। CM ਖੱਟਰ ਨੇ ਮਯੰਕ ਦੇ ਪਰਿਵਾਰ ਨੂੰ ਫੋਨ ਕਰਕੇ ਵਧਾਈ ਦਿੰਦੇ ਹੋਏ ਉਸ ਦੇ ਉਜਵਲ ਭਵਿੱਕ ਦੀ ਕਾਮਨਾ ਕੀਤੀ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਟਿੱਪਣੀ ਮਾਮਲੇ ‘ਚ ਰਾਹੁਲ ਗਾਂਧੀ ਤਲਬ, 16 ਦਸੰਬਰ ਨੂੰ ਹੋਵੇਗੀ ਸੁਣਵਾਈ
ਸੀਐੱਮ ਖੱਟਰ ਨੇ ਮਯੰਕ ਦੇ ਪਿਤਾ ਨਾਲ ਫੋਨ ‘ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਚੰਡੀਗੜ੍ਹ ਆਉਣ ਦਾ ਸੱਦਾ ਵੀ ਦਿੱਤਾ। ਐਕਸ ‘ਤੇ ਵੀਡੀਉ ਪੋਸਟ ਕਰਦੇ ਹੋਏ CM ਖੱਟਰ ਨੇ ਲਿਖਿਆ ਕਿ ਹਰਿਆਣਾ ਦੇ ਮਹਿੰਦਰਗੜ੍ਹ ਤੋਂ 8ਵੀਂ ਜਮਾਤ ਦੇ ਹੁਸ਼ਿਆਰ ਵਿਦਿਆਰਥੀ ਮਯੰਕ ਨੇ ਅਪਣੇ ਗਿਆਨ ਅਤੇ ਹੁਨਰ ਨਾਲ ਕੇਬੀਸੀ ਜੂਨੀਅਰ ਵਿਚ 1 ਕਰੋੜ ਰੁਪਏ ਦੀ ਰਕਮ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਜੀਨੀਅਸ ਪੁੱਤਰ ਦੇ ਪਿਤਾ ਨਾਲ ਫੋਨ ‘ਤੇ ਗੱਲ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਮਯੰਕ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਵੀਡੀਓ ਲਈ ਕਲਿੱਕ ਕਰੋ : –