ਮੋਹਾਲੀ ਸੈਕਟਰ-77 ਸਥਿਤ ਪੰਜਾਬ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ‘ਤੇ ਹਮਲੇ ਦੀ ਵਾਰਦਾਤ ਮਗਰੋਂ ਪੁਲਿਸ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਐਤਵਾਰ ਦੁਪਹਿਰ ਨੂੰ ਫੇਜ਼-7 ‘ਚ ਲਗਾਏ ਪੁਲਿਸ ਨਾਕੇ ‘ਤੇ ਚੈਕਿੰਗ ਦੌਰਾਨ ਇੱਕ ਕਾਰ ਵਿੱਚੋਂ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਨਾਲ ਭਰਿਆ ਬੈਗ ਬਰਾਮਦ ਕੀਤਾ ਗਿਆ, ਜਿਸ ਮਗਰੋਂ ਪੁਲਿਸ ਨੂੰ ਭਾਜੜਾਂ ਪੈ ਗਈਆਂ।
ਹਥਿਆਰਾਂ ਨਾਲ ਭਰਿਆ ਬੈਗ ਮਿਲਣ ਦੀ ਸੂਚਨਾ ‘ਤੇ ਮਟੌਰ ਥਾਣਾ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਇਸ ਮਗਰੋਂ ਬੈਗ, ਕਾਰ ਤੇ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਨੂੰ ਥਾਣੇ ਲਿਜਾਇਆ ਗਿਆ। ਇਸ ਮਗਰੋਂ ਹਥਿਆਰਾਂ ਦੀ ਜਾਂਚ ਤੇ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਤੋਂ ਪੁੱਛਗਿੱਛ ਮਗਰੋਂ ਸਾਹਮਣੇ ਆਇਆ ਕਿ ਬੈਗ ਵਿੱਚ ਮਿਲੇ ਸਾਰੇ ਹਥਿਆਰ ਡਮੀ ਹਨ ਤੇ ਇਨ੍ਹਾਂ ਨੂੰ ਯੂਪੀ ਵਿੱਚ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਵਾਸਤੇ ਲਿਜਾਇਆ ਜਾ ਰਿਹਾ ਸੀ।
ਜਾਂਚ ਅਧਿਕਾਰੀ ਮਟੌਰ ਥਾਣਾ ਇੰਚਾਰਜ ਨਵੀਨ ਪਾਲ ਨੇ ਦੱਸਿਆ ਕਿ ਐਤਵਾਰ ਨੂੰ ਮੋਹਾਲੀ ਫੇਜ਼-7 ਵਿੱਚ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ। ਵੱਖ-ਵੱਖ ਥਾਵਾਂ ‘ਤੇ ਨਾਕੇ ਲਾਏ ਗਏ ਸਨ। ਇਸ ਦੌਰਾਨ ਇੱਕ ਪੋਲੋ ਕਾਰ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਇੱਕ ਬੈਗ ਬਰਾਮਦ ਹੋਇਆ। ਬੈਗ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿੱਚੋਂ ਏਕੇ-47, ਸਿੰਗਲ ਬੈਰਲ ਤੇ ਹੋਰ ਤਰ੍ਹਾਂ ਦੀਆਂ ਬੰਦੂਕਾਂ ਸਨ। ਹਥਿਆਰਾਂ ਨਾਲ ਭਰਿਆ ਬੈਗ ਮਿਲਦੇ ਹੀ ਬੈਗ, ਕਾਰ, ਕਾਰ ਸਵਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਡੂੰਘਾਈ ਨਾਲ ਜਾਂਚ ਕਰਨ ‘ਤੇ ਸਾਰੇ ਹਥਿਆਰ ਡਮੀ ਪਾਏ ਗਏ। ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਨੇ ਦੱਸਿਆ ਕਿ ਯੂਪੀ ਵਿੱਚ ਚੱਲ ਹੀ ਪੰਜਾਬੀ ਫਿਲਮ ਦੀ ਸ਼ੂਟਿੰਗ ਵਿੱਚ ਇਸਤੇਮਾਲ ਕਰਨ ਲਈ ਇਹ ਲਿਜਾਏ ਜਾ ਰਹੇ ਸਨ। ਤਿੰਨੋਂ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਇਹ ਡਮੀ ਹਥਿਆਰ ਕਿਰਾਏ ‘ਤੇ ਦੇਣ ਦਾ ਕੰਮ ਕਰਦਾ ਹੈ। ਇੱਕ ਨੌਜਵਾਨ ਸ਼ੂਟਿੰਗ ਦਾ ਸੈਟਅਪ ਗਾਉਣ ਦਾ ਕੰਮ ਤੇ ਇੱਕ ਸ਼ੂਟਿੰਗ ਨਾਲ ਸੰਬੰਧਤ ਹੋਰ ਕੰਮ ਕਰਦਾ ਹੈ।