A large quantity : ਅੱਜ ਦਿਹਾਤ ਪੁਲਿਸ ਵੱਲੋਂ ਕਰਤਾਰਪੁਰ ਵਿਖੇ ਇੱਕ NRI ਦੀ ਕੋਠੀ ਦੀ ਗੈਰੇਜ ‘ਚੋਂ ਭੁੱਕੀ ਦੀ ਵੱਡੀ ਖੇਪ ਲੁਕਾ ਕੇ ਰੱਖੇ ਜਾਣ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਥਾਣਾ ਕਰਤਾਰਪੁਰ ‘ਚ ਦੋ ਸਮੱਗਲਰਾਂ ਨੂੰ ਨਾਮਜ਼ਦ ਵੀ ਕੀਤਾ ਹੈ। ਪਲਿਸ ਨੇ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਹੈ ਉਥੋਂ ਕਿੰਨੀ ਮਾਤਰਾ ‘ਚ ਭੁੱਕੀ ਬਰਾਮਦ ਕੀਤੀ ਗਈ ਹੈ। ਮਾਮਲੇ ‘ਚ ਪੁਲਿਸ ਜਲਦੀ ਹੋਰ ਖੁਲਾਸਾ ਕਰ ਸਕਦੀ ਹੈ।
ਦਿਹਾਤ ਪੁਲਿਸ ਦੀ ਸੀ. ਆਈ. ਟੀਮ ਨੂੰ ਐਤਵਾਰ ਨੂੰ ਕਰਤਾਰਪੁਰ ‘ਚ ਦੁਸਹਿਰਾ ਦੀ ਡਿਊਟੀ ਦੌਰਾਨ ਇਸ ਦੀ ਖਬਰ ਮਿਲੀ ਸੀ। ਪਤਾ ਲੱਗਾ ਸੀ ਕਿ ਪਿੰਡ ਆਲਮਪੁਰਾ ਬੱਕਾ ਦੇ ਰਹਿਣ ਵਾਲੇ ਪ੍ਰਗਟ ਸਿੰਘ ਉਰਫ ਭੁੱਟੀ ਅਤੇ ਸੁਰਜੀਤ ਸਿੰਘ ਭੁੱਕੀ ਵੇਚਦੇ ਹਨ ਅਤੇ ਉਨ੍ਹਾਂ ਖਿਲਾਫ ਪਹਿਲਾਂ ਵੀ ਇਸ ਸਬੰਧ ‘ਚ ਕੇਸ ਦਰਜ ਹੈ। ਹੁਣ ਵੀ ਇਨ੍ਹਾਂ ਦੋਵੇਂ ਸਮੱਗਲਰਾਂ ਨੇ ਸ਼ੜੀਨਗਰ ਤੋਂ ਭੁੱਕੀ ਦੀ ਵੱਡੀ ਖੇਪ ਮੰਗਵਾਈ ਹੈ। ਉਸ ਨੂੰ ਪ੍ਰਗਟ ਸਿੰਘ ਦੇ ਐੱਨ. ਆਰ. ਆਈ. ਚਾਚੇ ਦੀ ਕੋਠੀ ਦੀ ਗੈਰਾਜ ‘ਚ ਲੁਕਾ ਕੇ ਰੱਖਿਆ ਗਿਆ ਹੈ। ਦੋਸ਼ੀ ਉਸੇ ਗੈਰੇਜ ਤੋਂ ਭੁੱਕੀ ਸਮਗਲਿੰਗ ਦਾ ਇਹ ਗੋਰਖਧੰਦਾ ਚਲਾ ਰਿਹਾ ਸੀ। ਉਥੇ ਬੈਠ ਕੇ ਦੋਵੇਂ ਦੋਸ਼ੀ ਬੋਰੀਆਂ ਤੋਂ ਭੁੱਕੀ ਨੂੰ ਛੋਟੇ ਲਿਫਾਫਿਆਂ ‘ਚ ਭਰਦੇ ਹਨ ਅਤੇ ਫਿਰ ਇਸ ਨੂੰ ਅੱਗੇ ਸਪਲਾਈ ਕਰਦੇ ਹਨ। ਇਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਉਥੇ ਛਾਪਾ ਮਾਰਿਆ।