ਜਲੰਧਰ ਪੱਛਮ ਦੇ ਵਿਧਾਨ ਸਭਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ।ਬਸਤੀ ਦਾਨਿਸ਼ਮੰਦਾ ਕੋਲ ਪੱਛਣ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੀ ਗੱਡੀ ‘ਤੇ ਬੀਤੀ ਰਾਤ ਹਮਲਾ ਹੋ ਗਿਆ। ਬਾਈਕਾਂ ‘ਤੇ ਆਏ 5-6 ਨੌਜਵਾਨ ਨੇ ਉਨ੍ਹਾਂ ਦੀ ਕਾਰ ਘੇਰ ਲਈ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਾਰ ਵਿਚ ਸ਼ੀਤਲ ਦਾ ਪੁੱਤਰ-ਧੀ, ਭਰਾ ਤੇ ਭਾਬੀ ਸੀ।
ਜਦੋਂ ਵਿਧਾਇਕ ਦਾ ਭਰਾ ਲਾਲੀ ਅੰਗੁਰਾਲ ਕਾਰ ਤੋਂ ਬਾਹਰ ਆਇਆ ਤਾਂ ਉਸ ਨੂੰ ਦੇਖ ਕੇ ਨੌਜਵਾਨ ਭੱਜ ਗਏ। ਵਿਧਾਇਕ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਤੇ ਹੁਣ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਪੁਲਿਸ ਨੇ ਨੌਜਵਾਨਾਂ ਦੀ ਪਛਾਣ ਕਰ ਲਈ ਹੈ। ਫਿਲਹਾਲ ਸ਼ੀਤਲ ਦਾ ਪਰਿਵਾਰ ਵਾਲ-ਵਾਲ ਬਚ ਗਿਆ ਹੈ।
ਇਹ ਵੀ ਪੜ੍ਹੋ : ‘ਅਪਰਾਧ ਦਰ ‘ਚ ਪੰਜਾਬ 21 ਸੂਬਿਆਂ ਨਾਲੋਂ ਬੇਹਤਰ, 2021 ਨਾਲੋਂ 2022 ‘ਚ ਆਈ ਗਿਰਾਵਟ’: MP ਸੰਜੀਵ ਅਰੋੜਾ
ਪਤਾ ਲੱਗਾ ਹੈ ਕਿ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਸੀ, ਜਿਸਦੇ ਬਾਅਦ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨੇ ਖੁਦ ਲੁਟੇਰਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਨੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ : –