ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੇ ਦਿੱਲੀ ਵਾਲੇ ਘਰ ‘ਤੇ ਸਵੇਰੇ 7 ਵਜੇ ਈਡੀ ਦੀ ਟੀਮ ਪਹੁੰਚੀ ਸੀ। 10 ਘੰਟੇ ਤੱਕ ਚੱਲੀ ਇਸ ਛਾਪੇਮਾਰੀ ਦੇ ਬਾਅਦ ਗ੍ਰਿਫਤਾਰ ਹੋਈ।
ਲਗਭਗ 7-8 ਅਧਿਕਾਰੀ ਆਬਕਾਰੀ ਨੀਤੀ ਕੇਸ ਦੇ ਸਿਲਸਿਲੇ ਵਿਚ ਛਾਣਬੀਣ ਕਰ ਰਹੇ ਸਨ। ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿਚ ਸੰਜੇ ਸਿੰਘ ਦਾ ਨਾਂ ਵੀ ਹਨ। ਇਕ ਕੇਸ ਵਿਚ ਮਨੀਸ਼ ਸਿਸੋਦੀਆ ਜੇਲ੍ਹ ਵਿਚ ਹਨ।
ਈਡੀ ਦੀ ਕਾਰਵਾਈ ਨੂੰ ਲੈ ਕੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਕੇਸ ਵਿਚ 1000 ਰੇਡ ਪੈ ਚੁੱਕੀ ਹੈ। ਸੰਜੇ ਸਿੰਘ ਦੇ ਘਰ ‘ਤੇ ਕੁਝ ਨਹੀਂ ਮਿਲੇਗਾ। 2024 ਦੀਆਂ ਚੋਣਾਂ ਆ ਰਹੀਆਂ ਹਨ ਤੇ ਉਹ ਜਾਣਦੇ ਹਨ ਕਿ ਉਹ ਹਾਰਨਗੇ। ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ। ਈਡੀ, ਸੀਬੀਆਈ ਹੋਰ ਏਜੰਸੀਆਂ ਸਰਗਰਮ ਹੋ ਜਾਣਗੀਆਂ।
ਇਹ ਵੀ ਪੜ੍ਹੋ : ਮਾਨਸਾ ਦੇ 60 ਸਕੂਲਾਂ ਲਈ 3 ਕਰੋੜ ਰੁਪਏ ਜਾਰੀ, ਵਿਧਾਇਕ ਵਿਜੇ ਸਿੰਗਲਾ ਨੇ ਸੌਂਪੇ ਚੈੱਕ
ਦਿੱਲੀ ਵਿਚ ਭਾਜਪਾ ਨੇ ਆਪ ਪਾਰਟੀ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ। ਭਾਜਪਾ ਦੇ ਵਰਕਰ ਹੁਣ ਤਾਂ ਇਹ ਸਪੱਸ਼ਟ ਹੈ, ਕੇਜਰੀਵਾਲ ਭ੍ਰਿਸ਼ਟ ਹੈ, ਵਾਲੇ ਪੋਸਟਰ ਲੈ ਕੇ ਸੜਕ ‘ਤੇ ਉਤਰੇ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਕੇਜਰੀਵਾਲ ਨੂੰ ਸੀਐੱਮ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: