Action will be taken against : ਲੁਧਿਆਣਾ ਵਿਖੇ ਜਿਲ੍ਹਾ ਪ੍ਰਸ਼ਾਸਨ ਦੇ ਜਾਰੀ ਹੁਕਮਾਂ ਅਨੁਸਾਰ ਹੁਣ ਕਿਸੇ ਵੀ ਵਿਆਹ ਸਮਾਰੋਹ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਜਿਲ੍ਹਾ ਇਸ ਵਿਚ ਵਧ ਤੋਂ ਵਧ 50 ਵਿਅਕਤੀ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਨੂੰ ਵੀ ਜਿਥੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣਾ ਕਰਨਾ ਹੋਵੇਗਾ ਉਥੇ ਮਾਸਕ ਲਗਾਉਣ ਦੇ ਨਾਲ ਸੈਨੇਟਾਈਜਰ ਵੀ ਰੱਖਣਾ ਜ਼ਰੂਰੀ ਹੋਵੇਗਾ।
ਲੌਕਡਾਊਨ ਦੌਰਾਨ ਵਿਆਹ ਦਾ ਆਯੋਜਨ ਘਰ ‘ਤੇ ਹੀ ਕੀਤਾ ਜਾਵੇਗਾ। ਕਿਸੇ ਵੀ ਹੋਟਲ ਤੇ ਜਨਤਕ ਥਾਂ ‘ਤੇ ਅਜਿਹੇ ਆਯੋਜਨਾਂ ਦੀ ਮਨਾਹੀ ਹੈ। ਇਨ੍ਹਾਂ ਵਿਚੋਂ ਜੇਕਰ ਕਿਸੇ ਨਿਯਮ ਦਾ ਪਾਲਣ ਨਹੀਂ ਕੀਤਾ ਜਾਂਦਾ ਹੈ ਤਾਂ ਦੋਸ਼ੀ ‘ਤੇ ਜਿਲ੍ਹਾ ਪ੍ਰਸ਼ਾਸਨ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ‘ਚ ਜੁਰਮਾਨੇ ਦੇ ਨਾਲ ਸਜਾ ਦੀ ਵੀ ਵਿਵਸਥਾ ਹੈ। ਇਸੇ ਤਰ੍ਹਾਂ ਅੰਤਿਮ ਸੰਸਕਾਰ ਤੇ ਸ਼ਰਧਾਂਜਲੀ ਸਭਾ ਲਈ ਵੀ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ। ਇਨ੍ਹਾਂ ਦੋਵਾਂ ਵਿਚ ਘੱਟ ਤੋਂ ਘੱਟ 20 ਵਿਅਕਤੀ ਹੀ ਸ਼ਾਮਲ ਹੋ ਸਕਦੇ ਹਨ। ਇਥੇ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ।
ਉਦਯੋਗਿਕ ਨਗਰੀ ਲੁਧਿਆਣਾ ਵਿਚ ਕਈ ਦਿਨ ਬੰਦ ਰਹਿਣ ਤੋਂ ਬਾਅਦ ਜ਼ਿੰਦਗੀ ਹੌਲੀ-ਹੌਲੀ ਪਟੜੀ ‘ਤੇ ਆ ਰਹੀ ਹੈ। ਅਨਲਾਕ-1 ਵਿਚ ਲੋਕਾਂ ਨੂੰ ਕਾਫੀ ਛੋਟ ਦੇ ਦਿੱਤੀ ਗਈ ਹੈ। ਲੋਕ ਹੁਣ ਬਾਜ਼ਾਰਾਂ ਵਿਚ ਆ ਰਹੇ ਹਨ ਤੇ ਆਵਾਜਾਈ ਵੀ ਵਧ ਗਈ ਹੈ। 8 ਜੂਨ ਤੋੰ ਕਈ ਹੋਰ ਚੀਜ਼ਾਂ ਵਿਚ ਵੀ ਰਾਹਤ ਮਿਲ ਜਾਵੇਗੀ। ਜਿਲ੍ਹਿਆਂ ਵਿਚ ਬੱਸ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਨਿੱਜੀ ਬੱਸ ਆਪ੍ਰੇਟਰਾਂ ਨੇ ਬੱਸਾਂ ਨਹੀਂ ਚਲਾਈਆਂ ਪਰ ਹੁਣ ਸੜਕਾਂ ‘ਤੇ ਨਿੱਜੀ ਬੱਸਾਂ ਵੀ ਦੌੜਣੀਆਂ ਸ਼ੁਰੂ ਹੋ ਗਈਆਂ ਹਨ। ਮਾਲਸ ਵਿਚ ਸਿਰਫ ਮੈਡੀਕਲ ਐਮਰਜੈਂਸੀ ਜਾਂ ਅਪਾਹਜਾਂ ਲਈ ਹੀ ਲਿਫਟ ਚਲਾਈ ਜਾਵੇਗੀ। ਸ਼ਾਪਿੰਗ ਮਾਲ ਵਿਚ ਟੋਕਨ ਲੈ ਕੇ ਲੋਕਾਂ ਦੀ ਐਂਟਰੀ ਹੋਵੇਗੀ।