ਕਾਂਗਰਸ ਸਾਂਸਦ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਬੇਰੋਜ਼ਗਾਰੀ ਤੇ ਮਹਿੰਗਾਈ ਵਰਗੇ ਸ਼ਬਦ ਨਹੀਂ ਸਨ, ਤਮਿਲਨਾਡੂ, ਕੇਰਲ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੱਕ ਅਸੀਂ ਹਰ ਜਗ੍ਹਾ ਇਕ ਹੀ ਨਾਂ ‘ਅਡਾਨੀ’ ਸੁਣਦੇ ਆ ਰਹੇ ਹਾਂ। ਪੂਰੇ ਦੇਸ਼ ਵਿਚ ਸਿਰਫ ‘ਅਡਾਨੀ’, ‘ਅਡਾਨੀ’, ‘ਅਡਾਨੀ’..ਲੋਕ ਮੈਨੂੰ ਪੁੱਛਦੇ ਸਨ ਕਿ ਅਡਾਨੀ ਕਿਸੇ ਵੀ ਬਿਜ਼ਨੈੱਸ ਵਿਚ ਆਉਂਦਾ ਹੈ ਤੇ ਕਦੇ ਫੇਲ ਨਹੀਂ ਹੁੰਦਾ। ਅਡਾਨੀ ਹੁਣ 8-10 ਸੈਕਟਰਾਂ ਵਿਚ ਹੈ ਤੇ ਉਸ ਦੀ ਨੈਟਵਰਥ 2014 ਤੋਂ 2022 ਤੱਕ 8 ਬਿਲੀਅਨ ਡਾਲਰ ਤੋਂ 140 ਬਿਲੀਅਨ ਡਾਲਰ ਕਿਵੇਂ ਪਹੁੰਚ ਗਈ। ਕਸ਼ਮੀਰ, ਹਿਮਾਚਲ ਤੋਂ ਲੈ ਕੇ ਸਾਰੇ ਬੰਦਰਗਾਹਾਂ, ਹਵਾਈ ਅੱਡਿਆਂ ਤੇ ਇਥੋਂ ਤਕ ਕਿ ਜਿਨ੍ਹਾਂ ਸੜਕਾਂ ‘ਤੇ ਅਸੀਂ ਚੱਲ ਰਹੇ ਹਾਂ, ਉਥੇ ਸਿਰਫ ਅਡਾਨੀ ਦੀ ਗੱਲ ਹੋ ਰਹੀ ਹੈ।
2014 ਵਿਚ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਅਡਾਨੀ 609ਵੇਂ ਨੰਬਰ ‘ਤੇ ਸੀ, ਕੁਝ ਸਾਲਾਂ ਵਿਚ ਜਾਦੂ ਹੋਇਆ ਤੇ ਦੂਜੇ ਨੰਬਰ ‘ਤੇ ਪਹੁੰਚ ਗਏ। ਰਾਹੁਲ ਗਾਂਧੀ ਨੇ ਕਿਹਾ ਕਿ ਕਈ ਸਾਲ ਪਹਿਲਾਂ ਰਿਸ਼ਤਾ ਸ਼ੁਰੂ ਹੋਇਆ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਕ ਮੰਤਰੀ ਸਨ। ਇਕ ਵਿਅਕਤੀ ਪੀਐੱਮ ਮੋਦੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਸੀ, ਉਹ ਪੀਐੱਮ ਪ੍ਰਤੀ ਵਫਾਦਾਰ ਸੀ ਤੇ ਉਸ ਨੇ ਮੋਦੀ ਦੀ ਮਦਦ ਕੀਤੀ। ਅਸਲੀ ਜਾਦੂ ਉਦੋਂ ਸ਼ੁਰੂ ਹੋਇਆ ਜਦੋਂ 2014 ਵਿਚ ਪੀਐੱਮ ਮੋਦੀ ਦਿੱਲੀ ਪਹੁੰਚੇ। ਇਕ ਨਿਯਮ ਹੈ ਜਿਸ ਕੋਰ ਹਵਾਈ ਅੱਡਿਆਂ ਦਾ ਤਜਰਬਾ ਨਹੀਂ ਹੈ, ਉਹ ਹਵਾਈ ਅੱਡਿਆਂ ਦੇ ਵਿਕਾਸ ਵਿਚ ਸ਼ਾਮਲ ਨਹੀਂ ਹੋ ਸਕਦਾ। ਭਾਰਤ ਸਰਕਾਰ ਨੇ ਇਹ ਨਿਯਮ ਬਦਲਿਆ ਤੇ ਅਡਾਨੀ ਨੂੰ 6 ਏਅਰਪੋਰਟ ਦੇ ਦਿੱਤੇ।
ਇਸ ਦੇ ਬਾਅਦ ਭਾਰਤ ਦੇ ਸਭ ਤੋਂ ਫਾਇਦੇਮੰਦ ਏਅਰਪੋਰਟ ਮੁੰਬਈ ਏਅਰਪੋਰਟ ਨੂੰ GVK ਤੋਂ ਸੀਬੀਆਈ, ਈਡੀ ਵਰਗੀਆਂ ਏਜੰਸੀਆਂ ਦਾ ਇਸਤੇਮਾਲ ਕਰਕੇ ਹਾਇਜੈੱਕ ਕਰ ਲਿਆ ਗਿਆ ਤੇ ਭਾਰਤ ਸਰਕਾਰ ਵੱਲੋਂ ਇਸ ਨੂੰ ਅਡਾਨੀ ਨੂੰ ਦੇ ਦਿੱਤਾ ਗਿਆ। ਅਡਾਨੀ ਕੋਲ ਡਿਫੈਂਸ ਸੈਕਟਰ, ਡ੍ਰੋਨ ਸੈਕਟਰ ਦਾ ਕੋਈ ਤਜਰਬਾ ਨਹੀਂ ਹੈ। ਅਡਾਨੀ ਨੇ ਕਦੇ ਡ੍ਰੋਨ ਨਹੀਂ ਬਣਾਇਆ ਪਰ ਐੱਚਏਐੱਲ ਭਾਰਤ ਦੀਆਂ ਹੋਰ ਕੰਪਨੀਆਂ ਅਜਿਹਾ ਕਰਦੀਆਂ ਹਨ। ਉਸ ਦੇ ਬਾਵਜੂਦ ਪੀਐੱਮ ਮੋਦੀ ਇਜ਼ਰਾਇਲ ਜਾਂਦੇ ਹਨ ਤੇ ਅਡਾਨੀ ਨੂੰ ਠੇਕਾ ਮਿਲ ਜਾਂਦਾ ਹੈ।
PM ਮੋਦੀ ਆਸਟ੍ਰੇਲੀਆ ਜਾਂਦੇ ਹਨ ਤੇ ਜਾਦੂ ਨਾਲ ਐੱਸਬੀਆਈ ਨੇ ਅਡਾਨੀ ਨੂੰ 1 ਬਿਲੀਅਨ ਡਾਲਰ ਦਾ ਕਰਜ਼ਾ ਦਿਤਾ। ਫਿਰ ਉਹ ਬੰਗਲਾਦੇਸ਼ ਜਾਂਦੇ ਹਨ ਤੇ ਫਿਰ ਬੰਗਲਾਦੇਸ਼ ਪਾਵਰ ਡਿਪੈਲਪਮੈਂਟ ਬੋਰਡ ਅਡਾਨੀ ਨਾਲ 25 ਸਾਲ ਦੇ ਐਗੀਮੈਂਟ ‘ਤੇ ਹਸਤਾਖਰ ਕਰਦਾ ਹੈ। ਪਹਿਲਾਂ ਮੋਦੀ ਦੇ ਜਹਾਜ਼ ਤੋਂ ਅਡਾਨੀ ਜਾਂਦੇ ਸਨ, ਹੁਣ ਅਡਾਨੀ ਦੇ ਜਹਾਜ਼ ਤੋਂ ਮੋਦੀ ਜਾਂਦੇ ਹਨ।
ਇਹ ਵੀ ਪੜ੍ਹੋ : ਇੰਡੀਗੋ ਦੀ ਫਲਾਈਟ ‘ਚ ਮਹਿਲਾ ਯਾਤਰੀ ਦੀ ਵਿਗੜੀ ਸਿਹਤ, ਜੋਧਪੁਰ ‘ਚ ਹੋਈ ਐਮਰਜੈਂਸੀ ਲੈਂਡਿੰਗ
ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਕੇਂਦਰ ਸਰਕਾਰ ‘ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਅਸੀਂ ਲੋਕਾਂ ਦੀਆਂ ਗੱਲਾਂ ਸੁਣੀਆਂ ਤੇ ਆਪਣੀ ਵੀ ਗੱਲ ਰੱਖੀ। ਅਸੀਂ ਯਾਤਰਾ ਦੌਰਾਨ ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਨੌਜਵਾਨਾਂ ਤੋਂ ਉਨ੍ਹਾਂ ਦੀ ਨੌਕਰੀ ਬਾਰੇ ਪੁੱਛਿਆ ਤਾਂ ਕਈਆਂ ਨੇ ਕਿਹਾ ਕਿ ਉਹ ਬੇਰੋਜ਼ਗਾਰ ਹਨ ਜਾਂ ਕੈਬ ਚਲਾਉਂਦੇ ਹਨ। ਕਿਸਾਨਾਂ ਨੇ ਪੀਐੱਮ ਬੀਮਾ ਯੋਜਨਾ ਤਹਿਤ ਪੈਸਾ ਨਾ ਮਿਲਣ ਦੀ ਗੱਲ ਕਹੀ, ਉਨ੍ਹਾਂ ਦੀ ਜ਼ਮੀਨ ਖਹੋ ਲਈ ਗਈ ਜਦੋਂ ਕਿ ਆਦਿਵਾਸੀਆਂ ਨੇ ਆਦਿਵਾਸੀ ਬਿੱਲ ਦੀ ਗੱਲ ਕੀਤੀ। ਲੋਕਾਂ ਨੇ ਅਗਨੀਵੀਰ ਯੋਜਨਾ ਬਾਰੇ ਗੱਲ ਕੀਤੀ ਪਰ ਨੌਜਵਾਨਾਂ ਨੇ ਕਿਹਾ ਕਿ ਇਸ ਲਈ ਸਾਨੂੰ 4 ਸਾਲ ਬਾਅਦ ਨੌਕਰੀ ਛੱਡਣ ਲਈ ਕਿਹਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਰਾਹੁਲ ਗਾਂਧੀ ਨੇ ਕਿਹਾ ਕਿ ਰਿਟਾਇਰਡ ਸੀਨੀਅਰ ਅਅਧਿਕਾਰੀਆਂ ਨੇ ਕਿਹਾ ਕਿ ਅਗਨੀਵੀਰ ਯੋਜਨਾ RSS, ਗ੍ਰਹਿ ਮੰਤਰਾਲੇ ਤੋਂ ਆਈ ਹੈ ਨਾ ਕਿ ਫੌਜ ਤੋਂ। ਉਨ੍ਹਾਂ ਕਿਹਾ ਕਿ ਅਗਨੀਵੀਰ ਯੋਜਨਾ ਨੂੰ ਫੌਜ ‘ਤੇ ਥੋਪਿਆ ਜਾ ਰਿਹਾ ਹੈ। ਰਿਟਾਇਰਡ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਫਿਰ ਸਮਾਜ ਵਿਚ ਵਾਪਸ ਜਾਣ ਲਈ ਕਿਹਾ ਜਾ ਰਿਹਾ ਹੈ। ਇਸ ਨਾਲ ਹਿੰਸਾ ਭੜਕੇਗੀ। ਉਨ੍ਹਾਂ ਨੂੰ ਲੱਗਦਾ ਹੈ ਕਿ ਅਗਨੀਵੀਰ ਯੋਜਨਾ ਫੌਜ ਤੋਂ ਨਹੀਂ ਆਈ ਤੇ ਐੱਨਐੱਸਏ ਅਜੀਤ ਡੋਭਾਲ ਨੇ ਫੌਜ ‘ਤੇ ਇਸ ਨੂੰ ਲਾਗੂ ਕੀਤਾ ਹੈ।