Akali Dal blames the government : ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਵਿੱਚ ਵਿਗੜ ਰਹੇ ਹਾਲਾਤਾਂ ਦੌਰਾਨ ਹੋ ਰਹੀਆਂ ਵੱਧ ਮੌਤਾਂ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਉਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ।
ਅੱਜ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਆਈਸੀਯੂ ਵਿੱਚ ਹੈ, ਇਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਸਿਹਤ ਦੇ ਖੇਤਰ ਵਿਚ ਪੰਜਾਬ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਅਜਿਹੀ ਹੀ ਸਥਿਤੀ ਬਣੀ ਹੋਈ ਹੈ ਕਿ ਸੂਬੇ ਵਿੱਚ ਮੌਤ ਦਾ ਅਨੁਪਾਤ ਰਾਸ਼ਟਰੀ ਦਰ ਨਾਲੋਂ ਦੁੱਗਣਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਸਿਆਸੀ ‘ਚ ਜੰਗ, CM ਤੋਂ ਨਾਰਾਜ਼ ਮੰਤਰੀਆਂ ਦੀ ਚੰਨੀ ਘਰ ਬੈਠਕ, ਬਾਜਵਾ ਤੇ ਰੰਧਾਵਾ ਨੇ ਦਿੱਤਾ ਵੱਡਾ ਬਿਆਨ
ਅਕਾਲੀ ਆਗੂ ਨੇ ਕਿਹਾ ਕਿ ਸਾਰੀ ਦੁਨੀਆ ਵੈਕਸੀਨੇਸ਼ਨ ਨੂੰ ਇੱਕੋ-ਇੱਕ ਬਚਾਅ ਦਾ ਸਾਧਨ ਕਰਾਰ ਦੇ ਰਿਹਾ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਟੀਕਾਕਰਨ ਦੀ ਰੇਸ਼ੋ ਬਹੁਤ ਘੱਟ ਹੈ। ਦਿੱਲੀ ਵਿਚ ਮੌਤਾਂ ਦੀ ਗਿਣਤੀ ਤਕਰੀਬਨ 22000 ਹੈ, ਹਰਿਆਣਾ ਵਿਚ ਲਗਭਗ 6 ਹਜ਼ਾਰ ਜਦਕਿ ਪੰਜਾਬ ਵਿੱਚ 8 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਕੋਰੋਨਾ ਦੀ ਦੂਜੀ ਲਹਿਰ ਬਾਰੇ ਜਾਣਕਾਰੀ ਮਿਲ ਗਈ ਸੀ ਪਰ ਉਨ੍ਹਾਂ ਨੇ ਕੀ ਕੀਤਾ? ਤੇ ਹੁਣ ਤੀਸਰੀ ਲਹਿਰ ਨੂੰ ਲੈ ਕੇ ਵੀ ਸਰਕਾਰ ਕੀ ਕਰ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਅਮਨ ਹਸਪਤਾਲ ਵੱਲੋਂ 21 ਲੱਖ ਦਾ ਬਿੱਲ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਪ੍ਰਤੀ ਉਨ੍ਹਾਂ ਦੀ ਹਮਦਰਦੀ ਕਿਧਰੇ ਨਜ਼ਰ ਨਹੀਂ ਆਉਂਦੀ। ਇੱਥੇ ਵੈਂਟੀਲੇਟਰ ਨੂੰ ਲੈ ਕੇ ਬਲੇਮ ਗੇਮ ਚੱਲ ਰਹੀ ਹੈ। ਕੁਝ ਪ੍ਰਾਈਵੇਟ ਹਸਪਤਾਲ ਕੋਵਿਡ ਨੂੰ ਇੱਕ ਮੌਕਾ ਬਣਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਠੇਕੇਦਾਰ ਬਣ ਚੁੱਕੇ ਹਨ।
ਇਹ ਵੀ ਵੇਖੋ : ਸਖਬੀਰ ਬਾਦਲ ਵੱਲੋਂ ਪਾਰਟੀ ਦੇ ਮੁਲਾਜ਼ਮ ਫਰੰਟ ਦਾ ਐਲਾਨ, ਬਾਜ ਸਿੰਘ ਖਹਿਰਾ ਪ੍ਰਧਾਨ ਨਿਯੁਕਤ