ਕਾਂਗਰਸ, ਟੀਐੱਮਸੀ, ਆਪ ਸਣੇ ਕਈ ਪਾਰਟੀ ਦੇ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਫੋਨ ਤੇ ਈ-ਮੇਲ ‘ਤੇ Apple ਵੱਲੋਂ ਅਲਰਟ ਆਇਆ ਹੈ। ਉਨ੍ਹਾਂ ਨੂੰ ਚੇਤਾਵਨੀ ਦਿਤੀ ਗਈ ਹੈ ਕਿ ਸਰਕਾਰ ਉਨ੍ਹਾਂ ਦੇ ਫੋਨ ਤੇ ਈ-ਮੇਲ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੇਰਾ ਫੋਨ ਲੈ ਜਾਓ, ਮੈਂ ਦੇ ਦਿੰਦਾ ਹਾਂ ਆਪਣਾ ਫੋਨ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ, ਪਰ ਅਸੀਂ ਝੁਕਾਂਗੇ ਨਹੀਂ, ਅਸੀਂ ਲੜਦੇ ਰਹਾਂਗੇ।
ਕਾਂਗਰਸੀ ਆਗੂ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਦੀ ਆਤਮਾ ਅਡਾਨੀ ਵਿਚ ਹੈ, ਤੋਤਾ ਕਿਤੇ ਬੈਠਾ ਹੈ ਤੇ ਰਾਜਾ ਕਿਤੇ ਬੈਠਾ ਹੈ। ਏਥੇ ਤੋਤਾ (ਅਡਾਨੀ) ਗਰਦਨ ਫੜੀ ਬੈਠਾ ਹੈ ਤੇ ਦੂਜੇ ਪਾਸੇ ਜ਼ਾਲਮ ਬਾਦਸ਼ਾਹ (ਪੀ. ਐੱਮ. ਮੋਦੀ) ਤੜਫਣ ਲੱਗ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਲੰਬੇ ਸਮੇਂ ਤੋਂ ਰਾਜਾ ‘ਤੇ ਹਮਲੇ ਕਰ ਰਹੀਆਂ ਹਨ, ਪਰ ਅਸਲ ਤਾਕਤ ਤੋਤੇ ਦੇ ਹੱਥਾਂ ‘ਚ ਹੈ।
ਰਾਹੁਲ ਨੇ ਕਿਹਾ ਕਿ ਐਪਲ ਵਲੋਂ ਜੋ ਵੀ ਅਲਰਟ ਆਇਆ ਹੈ ਜੋ ਮੇਰੇ ਆਫਿਸ ਵਿਚ ਸਾਰਿਆਂ ਨੂੰ ਮਿਲਿਆ ਹੈ। ਕੇਸੀ ਵੇਣੁਗੋਪਾਲ, ਪਵਨ ਖੇੜਾ, ਸੁਪ੍ਰਿਆ, ਪ੍ਰਿਯੰਕਾ ਚਤੁਰਵੇਦੀ, ਰਾਘਵ ਚੱਢਾ, ਟੀਐੱਸ ਸਿੰਙਦੇਵ, ਮਹੂਆ ਮੋਇਤਰਾ ਇਹ ਸਾਰੇ ਕਿਸੇ ਨਾ ਕਿਸੇ ਤਰੀਕੇ ਤੋਂ ਇਸ ਮਾਮਲੇ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : AIG ਮਾਲਵਿੰਦਰ ਸਿੰਘ ਸਿੱਧੂ ਸਸਪੈਂਡ, ਸਰਕਾਰੀ ਕੰਮ ‘ਚ ਰੁਕਾਵਟ ਪਾਉਣ ਦਾ ਲੱਗਾ ਦੋਸ਼
ਆਪਣੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਇਹ ਲੋਕ ਸੋਚਦੇ ਹਨ ਕਿ ਜਿਵੇਂ ਉਹ ਤਕਨਾਲੋਜੀ ਨੂੰ ਕਾਬੂ ਕਰ ਸਕਦੇ ਹਨ, ਉਸੇ ਤਰ੍ਹਾਂ ਉਹ ਭਾਰਤ ਦੇ ਨੌਜਵਾਨਾਂ ਦੇ ਗੁੱਸੇ ਨੂੰ ਵੀ ਕਾਬੂ ਕਰ ਸਕਦੇ ਹਨ, ਪਰ ਯਾਦ ਰੱਖੋ, ਸਿਆਸੀ ਸੰਚਾਰ ਦੇ ਪੁਰਾਣੇ ਹਥਿਆਰ ਵਧੇਰੇ ਪ੍ਰਭਾਵਸ਼ਾਲੀ ਹਨ।