ਅੰਬਾਲਾ ਛਾਉਣੀ ਹਵਾਈ ਅੱਡੇ ਦਾ ਨਾਂ ਬਦਲਿਆ ਜਾਵੇਗਾ। ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਸਬੰਧੀ ਪ੍ਰਸਤਾਵ ਮੁੱਖ ਮੰਤਰੀ ਮਨੋਹਰ ਲਾਲ ਨੂੰ ਭੇਜਿਆ ਹੈ। ਇਸ ਪ੍ਰਸਤਾਵ ਵਿੱਚ ਅੰਬਾਲਾ ਏਅਰਪੋਰਟ ਦਾ ਨਾਮ ਅੰਬਾ ਏਅਰਪੋਰਟ ਅੰਬਾਲਾ ਛਾਉਣੀ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਅੰਬਾਲਾ ਦਾ ਨਾਂ ਅੰਬਾ ਦੇਵੀ ਦੇ ਨਾਂ ਤੋਂ ਪਿਆ ਹੈ। ਇਸ ਦਾ ਮੰਦਰ ਅੰਬਾਲਾ ਵਿੱਚ ਵੀ ਹੈ, ਇਹ ਪ੍ਰਾਚੀਨ ਕਾਲ ਦਾ ਮੰਦਰ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਨੇ ਅੰਬਾਲਾ ਹਵਾਈ ਅੱਡੇ ਲਈ 133 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ। ਸੰਭਾਵਨਾ ਹੈ ਕਿ ਲੋਕ ਨਵੰਬਰ ਵਿੱਚ ਅੰਬਾਲਾ ਤੋਂ ਵਾਰਾਣਸੀ, ਆਗਰਾ ਅਤੇ ਸ੍ਰੀਨਗਰ ਲਈ ਸਿੱਧੀਆਂ ਉਡਾਣਾਂ ਲੈ ਸਕਣਗੇ। ਘਰੇਲੂ ਹਵਾਈ ਅੱਡਾ ਬਣਾਉਣ ਲਈ ਹਰਿਆਣਾ ਸਰਕਾਰ ਨੇ ਅੰਬਾਲਾ ਵਿੱਚ ਏਅਰ ਫੋਰਸ ਸਟੇਸ਼ਨ ਦੇ ਨਾਲ ਲੱਗਦੀ 20 ਏਕੜ ਜ਼ਮੀਨ ਫੌਜ ਤੋਂ ਲੈ ਲਈ ਹੈ।
ਫੌਜ ਨੇ ਇਸ ਜ਼ਮੀਨ ਦੀ ਕੀਮਤ 133 ਕਰੋੜ ਰੁਪਏ ਦੱਸੀ ਹੈ। ਫੌਜ ਨਾਲ ਹੋਏ MOU ਦੇ ਤਹਿਤ ਜਦੋਂ ਵੀ ਫੌਜ ਨੂੰ ਲੋੜ ਪਵੇਗੀ, ਹਰਿਆਣਾ ਸਰਕਾਰ ਉਸੇ ਰਕਮ ਲਈ ਫੌਜ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਦੇਵੇਗੀ। ਇਸ ‘ਤੇ ਮੁੱਖ ਮੰਤਰੀ ਪਹਿਲਾਂ ਹੀ ਮੋਹਰ ਲਗਾ ਚੁੱਕੇ ਹਨ। ਸਰਕਾਰ ਨੇ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਅਲਾਇੰਸ ਏਅਰ ਨਾਲ ਪਹਿਲਾਂ ਹੀ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਹਾਈਟੈੱਕ ਨਾਕਾਬੰਦੀ, ਨਸ਼ਿਆਂ ਖ਼ਿਲਾਫ਼ ਅਪਰੇਸ਼ਨ ਸੀਲ-3 ਸ਼ੁਰੂ
ਅੰਬਾਲਾ ਵਿੱਚ ਇਸ ਪ੍ਰੋਜੈਕਟ ਦਾ ਸਿੱਧਾ ਲਾਭ ਜੀਟੀ ਪੱਟੀ ਦੇ ਲੋਕਾਂ ਨੂੰ ਮਿਲੇਗਾ। ਫਿਲਹਾਲ ਇੱਥੋਂ ਦੇ ਲੋਕਾਂ ਨੂੰ ਹਵਾਈ ਸਫਰ ਲਈ ਜਾਂ ਤਾਂ ਚੰਡੀਗੜ੍ਹ ਆਉਣਾ ਪੈਂਦਾ ਹੈ ਜਾਂ ਫਿਰ ਦਿੱਲੀ ਜਾਣਾ ਪੈਂਦਾ ਹੈ। ਅੰਬਾਲਾ ਵਿੱਚ ਘਰੇਲੂ ਹਵਾਈ ਅੱਡਾ ਸ਼ੁਰੂ ਹੋਣ ਤੋਂ ਬਾਅਦ ਲੋਕ ਇੱਥੋਂ ਸੇਵਾ ਲੈ ਸਕਣਗੇ। ਅਲਾਇੰਸ ਏਅਰ ਨਾਲ ਹੋਏ ਸਮਝੌਤੇ ਮੁਤਾਬਕ ਅੰਬਾਲਾ ਤੋਂ ਆਗਰਾ, ਬਨਾਰਸ ਅਤੇ ਸ਼੍ਰੀਨਗਰ ਤੱਕ ਹਵਾਈ ਸਫਰ ਸ਼ੁਰੂ ਹੋਵੇਗਾ। ਸ਼ੁਰੂਆਤ ‘ਚ ਯਾਤਰਾ ਏਟੀਆਰ 42 ਜਹਾਜ਼ ਤੋਂ ਸ਼ੁਰੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: