ਨਿਸ਼ਾਨੇਬਾਜ਼ੀ ਦੇ ਵਰਲਡ ਕੱਪ ਵਿੱਚ ਦੋ ਕਾਂਸੀ ਤਮਗੇ ਜਿੱਤਣ ਵਾਲੀ ਪੰਜਾਬ ਦੀ ਹੋਣਹਾਰ ਨਿਸ਼ਾਨੇਬਾਜ਼ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਘਰ ਬੁਲਾ ਕੇ ਹੌਂਸਲਾ ਅਫ਼ਜ਼ਾਈ ਕੀਤੀ ਤੇ ਮੁਕਾਬਕਬਾਦ ਦਿੱਤੀ। ਅੰਜੁਮ ਨੇ 50 ਮੀਟਰ ਰਾਈਫਰ ਥ੍ਰੀ ਪੁਜ਼ੀਸ਼ਨ ਵਿਅਕਤੀਗਤ ਤੇ ਟੀਮ ਈਵੈਂਟ ਵਿੱਚ ਇਹ ਤਮਗੇ ਜਿੱਤੇ ਅਤੇ ਵਿਸ਼ਵ ਰੈਂਕਿੰਗ ‘ਚ ਪਹਿਲਾ ਸਥਾਨ ਹਾਸਲ ਕੀਤਾ।
28 ਸਾਲਾ ਅੰਜੁਮ ਨੇ ਦੱਖਣੀ ਕੋਰੀਆ ਦੇ ਚਾਂਗਵੋਨ ਵਿੱਚ ਚੱਲ ਰਹੇ ਆਈਐਸਐਸਐਫ ਸ਼ੂਟਿੰਗ ਵਿਸ਼ਵ ਕੱਪ ਵਿੱਚ ਮਹਿਲਾ 50 ਮੀਟਰ ਰਾਈਫਲ 3 ਪੁਜ਼ਿਸ਼ਨ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਅੰਜੁਮ ਨੇ ਰੈਂਕਿੰਗ ਰਾਊਂਡ ਲਈ ਕੁਆਲੀਫਾਈ ਕਰਨ ਲਈ 586 ਦਾ ਸਕੋਰ ਬਣਾਇਆ। ਅੰਜੁਮ ਨੇ ਕਿਹਾ ਕਿ ਇਸ ਮੈਡਲ ਦੇ ਬਹੁਤ ਮਾਇਨੇ ਹਨ, ਖਾਸ ਕਰਕੇ ਜਦੋਂ ਇਹ ਨੰਬਰ 1 ਰੈਂਕਿੰਗ ਨਾਲ ਆਇਆ ਹੈ। ਮੈਂ ਖੁਸ਼ ਹਾਂ ਕਿ ਲੰਬੇ ਸਮੇਂ ਬਾਅਦ, ਮੈਂ ਟੌਪ ‘ਤੇ ਵਾਪਸ ਆਈ ਹਾਂ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਮਰਹੂਮ ਸਿੱਧੂ ਮੂਸੇਵਾਲਾ ਦਿੱਤਾ ਜਾ ਰਿਹੈ ਵੱਡਾ ਐਵਾਰਡ, ਪੰਜਾਬੀ ਗਾਣੇ ਕਰ ਗਿਆ ਮਸ਼ਹੂਰ
ਉਸ ਨੇ ਨੀਲਿੰਗ ਵਿਚ 100.7, ਪ੍ਰਰੋਨ ਵਿਚ 101.6 ਤੇ ਸਟੈਂਡਿੰਗ ਪੋਜ਼ੀਸ਼ਨ ਵਿਚ 200.6 ਅੰਕ ਹਾਸਲ ਕੀਤੇ। ਅੰਜੁਮ ਨੇ 2018 ਚਾਂਗਵਾਨ ਵਿਸ਼ਵ ਕੱਪ ਵਿਚ ਚਾਂਦੀ ਦਾ ਤਗਮ਼ਾ ਜਿੱਤਿਆ ਸੀ। ਭਾਰਤ ਲਈ ਚਾਰ ਸੋਨ, ਪੰਜ ਚਾਂਦੀ ਤੇ ਦੋ ਕਾਂਸੇ ਦੇ ਤਮਗ਼ਿਆਂ ਸਮੇਤ ਕੁੱਲ 11 ਤਮਗ਼ਿਆਂ ਨਾਲ ਤਮਗ਼ਾ ਸੂਚੀ ਵਿਚ ਟੌਪ ‘ਤੇ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: