ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਫੌਜ ਤੇ ਪੁਲਿਸ ਦਾ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਇਸ ਐਨਕਾਊਂਟਰ ਵਿਚ ਫੌਜ ਦੇ ਇਕ ਕੈਪਟਨ ਸ਼ਹੀਦ ਹੋ ਗਏ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਫੌਜ ਦੀ ਸਪੈਸ਼ਲ ਫੋਰਸ ਤੇ ਪੁਲਿਸ ਨੇ ਇਸ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਮੁਹਿੰਮ ਸ਼ੁਰੂ ਕੀਤਾ ਸੀ।ਇਸ ਦੇ ਬਾਅਦ ਅੱਤਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ।
ਰਾਜੌਰੀ ਜ਼ਿਲ੍ਹੇ ਦੇ ਬਾਜੀ ਮਾਲ ਦੇ ਜੰਗਲ ਵਿਚ ਮੁਕਾਬਲਾ ਚੱਲ ਰਿਹਾ ਹੈ। ਮੁਕਾਬਲੇ ਵਿਚ ਫੌਜ ਦੇ ਇਕ ਕੈਪਟਨ ਸ਼ਹੀਦ ਹੋ ਗਏ ਤੇ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਪੁਲਿਸ ਤੇ ਸੀਆਰਪੀਐੱਫ ਦੀ ਇਕ ਸਾਂਝੀ ਟੀਮ ਵੱਲੋਂ ਘੇਰਾਬੰਦੀ ਕਰਨ ਤੇ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋਇਆ।
ਇਹ ਵੀ ਪੜ੍ਹੋ : ਅਨੋਖਾ ਰਿਕਾਰਡ: ਮਹਿਲਾ ਦੇ 32 ਦੀ ਬਜਾਏ 38 ਦੰਦ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਮ ਦਰਜ
ਜੰਮੂ-ਕਸ਼ਮੀਰ ਵਿਚ ਪੀਰ ਪੰਜਾਲ ਦੇ ਜੰਗਲ ਪਿਛਲੇ ਕੁਝ ਸਾਲਾਂ ਤੋਂ ਮੁਕਾਬਲੇ ਦੇ ਬਾਅਦ ਸੁਰੱਖਿਆ ਬਲਾਂ ਲਈ ਇਕ ਚੁਣੌਤੀ ਬਣੇ ਹੋਏ ਹਨ। ਅੱਤਵਾਦੀ ਭੂਗੌਲਿਕ ਸਥਿਤੀ ਦਾ ਫਾਇਦਾ ਚੁੱਕ ਕੇ ਸੰਘਣੇ ਜੰਗਲਾਂ ਦਾ ਇਸਤੇਮਾਲ ਕਰਦੇ ਹਨ। ਅੱਤਵਾਦੀ ਲੁਕਣ ਲਈ ਪਹਾੜਾਂ ਤੇ ਸੰਘਣੇ ਅਪਲਾਈਨ ਜੰਗਲਾਂ ਦਾ ਫਾਇਦਾ ਚੁੱਕਦੇ ਹਨ। ਪਿਛਲੇ ਹਫਤੇ ਰਾਜੌਰੀ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਇਕ ਅੱਤਵਾਦੀ ਮਾਰਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –