ਸ੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਦਫ਼ਤਰ ਦੇ ਅੰਦਰ ਪਾਰਕਿੰਗ ਵਿੱਚ ਸਵੇਰੇ 10:35 ਵਜੇ ਏਐਸਆਈ ਕਾਸਿਮ ਅਲੀ ਦੀ ਆਪਣੀ ਸਰਵਿਸ ਰਿਵਾਲਵਰ ਤੋਂ ਗੋਲੀ ਚੱਲ ਗਈ। ਰਿਵਾਲਵਰ ਤੋਂ ਚਲਾਈ ਗਈ ਗੋਲੀ ਕਾਸਿਮ ਅਲੀ ਦੇ ਸਿਰ ‘ਚ ਲੱਗੀ, ਜਿਸ ਕਾਰਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ |
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਅੱਜ ਸਵੇਰੇ ਏਐਸਆਈ ਕਾਸਿਮ ਅਲੀ ਆਪਣੇ ਹੋਰ ਸਾਥੀਆਂ ਸਮੇਤ ਥਾਣਾ ਸਦਰ ਵਿਖੇ ਪੁੱਜੇ। ਜਿੱਥੇ ਉਨ੍ਹਾਂ ਦੀ ਡਿਊਟੀ ਪ੍ਰਧਾਨ ਮੰਤਰੀ ਦੀ ਮੁਹਾਲੀ ਦੌਰੇ ਦੇ ਸਬੰਧ ਵਿੱਚ ਲੱਗੀ ਹੋਈ ਸੀ। ਪਰ ਡਿਊਟੀ ‘ਤੇ ਮੋਹਾਲੀ ਜਾਣ ਤੋਂ ਪਹਿਲਾਂ ਹੀ ਕਾਸਿਮ ਅਲੀ ਦੇ ਸਿਰ ‘ਚ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਕਾਸਿਮ ਅਲੀ ਦਾ ਨਾਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਮੂਹ ਪੁਲਿਸ ਵਿੱਚ ਸਭ ਤੋਂ ਵਧੀਆ ਸੁਭਾਅ ਵਾਲੇ ਥਾਣੇਦਾਰਾਂ ਵਿੱਚੋਂ ਇੱਕ ਸੀ, ਕਿਉਂਕਿ ਕਾਸਿਮ ਅਲੀ ਜ਼ਿਲ੍ਹਾ ਪੁਲਿਸ ਦੇ ਸੋਸ਼ਲ ਮੀਡੀਆ ਅਵੇਅਰਨੈਸ ਸੈੱਲ ਵਿੱਚ ਸਮਾਜ ਨੂੰ ਨਸ਼ਿਆਂ, ਸਾਈਬਰ ਅਪਰਾਧਾਂ ਵਿਰੁੱਧ ਜਾਗਰੂਕ ਕਰਨ ਦੇ ਨਾਲ-ਨਾਲ ਲੋਕਾਂ ਨੂੰ ਟਰੈਫਿਕ ਪ੍ਰਤੀ ਜਾਗਰੂਕ ਕੀਤਾ। ਉਹ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾ ਕੇ ਕੀਮਤੀ ਜਾਨਾਂ ਬਚਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਸਨ।