ਬਠਿੰਡਾ ਦੇ ਕੋਟਫੱਤਾ ਵਿਚ ਤਾਇਨਾਤ ਏਐੱਸਆਈ ਪੁਸ਼ਪਿੰਦਰ ਸਿੰਘ ਨੇ ਐਤਵਾਰ ਨੂੰ ਪਟਿਆਲਾ ਵਿਚ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਗੋਤਾਖੋਰਾਂ ਨੇ ASI ਦੀ ਭਾਲ ਸ਼ੁਰੂ ਹੋਈ, ਦੇਰ ਸ਼ਾਮ ਤੱਕ ਏਐੱਸਆਈ ਦੀ ਦੇਹ ਬਰਾਮਦ ਨਹੀਂ ਹੋਈ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਇਹ ਆਤਮਹੱਤਿਆ ਦਾ ਮਾਮਲਾ ਦੱਸ ਰਹੀ ਹੈ।
ਜਾਣਕਾਰੀ ਮੁਤਾਬਕ ASI ਪੁਸ਼ਪਿੰਦਰ ਸਿੰਘ ਜੋ ਬਠਿੰਡਾ ਦੇ ਕੋਟਫੱਤਾ ਥਾਣੇ ਵਿਚ ਤਾਇਨਾਤ ਸੀ ਜੋ ਆਪਣੀ ਨਿੱਜੀ ਕਾਰ ਤੋਂ ਕਿਸੇ ਕੰਮ ਤੋਂ ਪਟਿਆਲਾ ਗਏ ਸਨ। ਐਤਵਾਰ ਨੂੰ ਭਾਖੜਾ ਕੋਲ ਉਸ ਦੇ ਕੂਦਣ ਦੀ ਸੂਚਨਾ ਮਿਲਦੇ ਹੀ ਗੋਤਾਖੋਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਦੇਰ ਰਾਤ ਤੱਕ ਏਐੱਸਆਈ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : MP ‘ਚ 28 ਮੰਤਰੀਆਂ ਨੇ ਚੁੱਕੀ ਸਹੁੰ, ਸ਼ਿਵਰਾਜ ਸਰਕਾਰ ਦੇ 6 ਮੰਤਰੀਆਂ ਨੂੰ ਮਿਲੀ ਥਾਂ, 10 ਦੀ ਛੁੱਟੀ
ਡੀਐੱਸਪੀ ਦਿਹਾਤੀ ਹੀਨਾ ਗੁਪਤਾ ਨੇ ਦੱਸਿਆ ਕਿ ਏਐੱਸਆਈ ਦੀ ਗੱਡੀ ਤੋਂ ਥਾਣੇ ਦੇ ਦਸਤਾਵੇਜ਼ ਮਿਲੇ ਹਨ। ਸ਼ਾਇਦ ਉਹ ਕਿਸੇ ਕੰਮ ਤੋਂ ਥਾਣੇ ਗਿਆ ਸੀ। ਉਨ੍ਹਾਂ ਦੀ ਦੇਹ ਅਜੇ ਤੱਕ ਨਹੀਂ ਮਿਲੀ ਹੈ। ਹੁਣ ਤੱਕ ਦੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਏਐੱਸਆਈ ਨੇ ਖੁਦਕੁਸ਼ੀ ਕੀਤੀ ਹੈ। ਡੀਐੱਸਪੀ ਹੀਨਾ ਗੁਪਤਾ ਨੇ ਦੱਸਿਆ ਕਿ ਦੇਹ ਮਿਲਣ ਦੇ ਬਾਅਦ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –