ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ (ਜੀਏਟੀਪੀਐਲ) ਦਾ ਉਦਘਾਟਨ ਕੀਤਾ। ਇਸ ਮੌਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਕ ਪ੍ਰਾਈਵੇਟ ਪਲਾਂਟ ਨੂੰ ਸਰਕਾਰ ਨੇ ਸਸਤੇ ਵਿਚ ਖਰੀਦਿਆ ਹੈ। ਜੇਕਰ ਅਜਿਹਾ ਪਾਵਰ ਪਲਾਂਟ ਬਣਾਇਆ ਜਾਵੇ ਤਾਂ ਲਗਭਗ ਸਾਢੇ 5,000 ਕਰੋੜ ਰੁਪਏ ਦਾ ਇਕ ਪਾਵਰ ਪਲਾਂਟ ਬਣਦਾ ਹੈ ਪਰ ਸਰਕਾਰ ਨੇ ਇਹ ਪਲਾਂਟ 1100 ਕਰੋੜ ਰੁਪਏ ਦਾ ਖਰੀਦਿਆ ਹੈ।
‘ਆਪ’ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਜੇਕਰ ਸਾਡੀ ਨੀਅਤ ਖਰਾਬ ਹੁੰਦੀ ਤਾਂ ਅਸੀਂ ਵੀ ਇਸ ਨੂੰ ਸਾਢੇ 5 ਹਜ਼ਾਰ ਕਰੋੜ ਦੇ ਪਲਾਂਟ ਨੂੰ ਅਸੀਂ 10,000 ਕਰੋੜ ਵਿਚ ਖਰੀਦਦੇ। ਉਹੀ ਪੈਸਿਆਂ ਨੂੰ ਅਸੀਂ ਆਪਣੀ ਪਾਰਟੀ ਲਈ ਇਸਤੇਮਾਲ ਕਰਦੇ। ਜੇਕਰ ਅਸੀਂ ਅਜਿਹਾ ਨਾ ਕੀਤਾ ਕਿਉਂਕਿ ਸਾਡੀ ਨੀਅਤ ਸਾਫ ਹੈ। ਪੰਜਾਬ ਦੇ ਖਜ਼ਾਨੇ ਦੇ ਅਸੀਂ ਲਗਭਗ 4400 ਕਰੋੜ ਰੁਪਏ ਬਚਾਏ ਹਨ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਟਲਿਆ ਹਾ.ਦਸਾ ! ਲੈਂਡਿੰਗ ਮਗਰੋਂ ਰਸਤਾ ਭੁੱਲਿਆ ਜਹਾਜ਼, ਏਅਰਲਾਈਨ ਸੇਵਾਵਾਂ ਹੋਈਆਂ ਪ੍ਰਭਾਵਿਤ
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। CM ਮਾਨ ਨੇ 1 ਜਨਵਰੀ ਨੂੰ ਹੀ ਇਹ ਜਾਣਕਾਰੀ ਦਿੱਤੀ ਸੀ। ਇਸ ਥਰਮਲ ਪਲਾਂਟ ਦੀ ਪੂਰੀ ਸਮਰੱਥਾ 540 ਮੈਗਾਵਾਟ ਹੈ ਪਰ ਹੁਣ ਤੱਕ ਇਹ ਕੋਲੇ ਦੀ ਸੀਮਤ ਮਾਤਰਾ ਹੋਣ ਕਾਰਨ ਅੱਧੀ ਸਮਰੱਥਾ ’ਤੇ ਹੀ ਚੱਲ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ –