Aunt rapes minor girl from friend : ਕੁਰਾਲੀ ਵਿਖੇ ਇਕ ਨਾਬਾਲਗ ਬੱਚੀ ਦਾ ਉਸ ਦੀ ਚਾਚੀ ਵੱਲੋਂ ਆਪਣੇ ਦੋਸਤ ਕੋਲੋਂ ਜਬਰ-ਜ਼ਨਾਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। 14 ਸਾਲਾ ਬੱਚੀ ਦੀ ਮਾਂ ਨੇ ਦੋਸ਼ ਲਗਾਏ ਹਨ ਕਿ ਉਸ ਦੀ ਆਪਣੀ ਹੀ ਚਾਚੀ ਨੇ ਆਪਣੇ ਦੋਸਤ ਨੂੰ ਘਰ ਬੁਲਾ ਕੇ ਬੱਚੀ ਨੂੰ ਕੋਲਡ ਡ੍ਰਿੰਕ ਵਿਚ ਨਸ਼ੇ ਵਾਲੀ ਦਵਾਈ ਦੇ ਦਿੱਤੀ ਤੇ ਫਿਰ ਬੇਹੋਸ਼ੀ ਦੀ ਹਾਲਤ ਵਿਚ ਉਸ ਦੇ ਦੋਸਤ ਪਰਮਿੰਦਰ ਸਿੰਘ ਨਿਵਾਸੀ ਪਿੰਡ ਖੇੜਾ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੀ ਮਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।
ਬੱਚੀ ਦੀ ਮਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਬੱਚੀ ਦੀ ਮਾਂ ਨੇ ਦੋਸ਼ ਲਗਾਏ ਹਨ ਕਿ ਉਸ ਨੇ ਚਾਚੀ ਸਣੇ ਉਸ ਦੇ ਦੋਸਤ ਦਾ ਨਾਂ ਵੀ ਲਿਖਾਇਆ। ਪਰ ਪੁਲਿਸ ਨੇ ਪਰਮਿੰਦਰ ਸਿੰਘ ਦਾ ਨਾਂ ਦਰਜ ਨਹੀਂ ਕੀਤਾ ਕਿਉਂਕਿ ਉਹ ਚੰਗੀ ਪਹੁੰਚ ਵਾਲਾ ਵਿਅਕਤੀ ਹੈ। ਉਸ ਨੇ ਦੱਸਿਆ ਕਿ ਇਹ ਘਟਨਾ 2-3 ਦਿਨ ਪਹਿਲਾਂ ਦੀ ਹੈ ਪਰ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਉਸ ਨੇ ਕਿਹਾ ਕਿ ਜਿਹੜੀ ਐਫਆਈਆਰ ਦੀ ਕਾਪੀ ਪੁਲਿਸ ਵਾਲਿਆਂ ਨੇ ਉਸ ਨੂੰ ਦਿੱਤੀ ਹੈ ਉਸ ਵਿਚ ਦੋਸ਼ੀ ਦਾ ਨਾਂ ਨਹੀਂ ਹੈ। ਉਸ ਨੇ ਕਿਹਾ ਕਿ ਦੋਸ਼ੀ ਵੱਲੋਂ ਫੋਨ ’ਤੇ ਕੁਝ ਵਿਅਕਤੀ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ।
ਇਸ ਸਬੰਧੀ ਜਦੋਂ ਥਾਣਾ ਸਿਟੀ ਕੁਰਾਲੀ ਦੇ ਐਸਐਚਓ ਗੁਰਸੇਵਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਂ ਨੇ ਜਿਹੜੀ ਸ਼ਿਕਾਇਤ ਦਰਜ ਕਰਵਾਈ ਸੀ ਉਸ ਵਿਚ ਪਰਮਿੰਦਰ ਸਿੰਘ ਖੇੜਾ ਦਾ ਨਾਂ ਨਹੀਂ ਲਿਆ ਸੀ। ਉਸ ਤੋਂ ਬਾਅਦ ਲੜਕੀ ਦੇ ਬਿਆਨਾਂ ਵਿਚ ਪਰਮਿੰਦਰ ਸਿੰਘ ਦਾ ਨਾਂ ਲਿਆ ਗਿਆ ਹੈ, ਜਿਸ ’ਤੇ ਉਸ ਨੂੰ ਮਾਮਲੇ ’ਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।