ਨਸ਼ਾ ਤਸਕਰਾਂ ਖਿਲਾਫ ਸੀਪੀ ਲੁਧਿਆਣਾ ਕੁਲਦੀਪ ਚਹਿਲ ਤੇ ਆਈਪੀਐੱਸ, ਏਡੀਜੀਪੀ ਅਨੀਤਾ ਪੁੰਜ ਦੀ ਅਗਵਾਈ ਹੇਠ ਸਰਚ ਆਪ੍ਰੇਸ਼ਨ ਚਲਾਇਆ ਗਿਆ। ਏਡੀਜੀਪੀ ਅਨੀਤਾ ਪੁੰਜ ਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਸੈਂਕੜੇ ਪੁਲਿਸ ਮੁਲਾਜ਼ਮ ਤਲਾਸ਼ੀ ਮੁਹਿੰਮ ਲਈ ਤਾਇਨਾਤ ਕੀਤੇ ਗਏ। ਇਸ ਤਹਿਤ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੂੰ ਦਵਾਈਆਂ ਦੇ ਹੌਟਸਪਾਟ ਪੇਰੂ ਬਾਂਦਾ ਪੀਐੱਸ ਸਲੇਮਟਾਬਰੀ ਵਿਚ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਹੈ ਤੇ ਇਸ ਦੇ ਨਾਲ ਹੀ 2 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਏਡੀਜੀਪੀ ਅਨੀਤਾ ਪੁੰਜ ਨੇ ਆਖਿਆ ਕਿ ਪੰਜਾਬ ‘ਚ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ।
ਸੀਪੀ ਲੁਧਿਆਣਾ ਵੱਲੋਂ ਇਕ ਸਵਿਫਟ ਕਾਰ ਵਿਚ 10 ਪੇਟੀ ਸ਼ਰਾਬ (ਪੇਰੂ ਬਾਂਦਾ ਥਾਣਾ ਸਲੇਮਟਾਬਰੀ ਵਿਚ ਨਾਕਾ ਪੁਆਇੰਟ) ਉਤੇ ਫੜੀ ਗਈ। ਰਾਜੂ ਉਰਫ ਗੱਗੀ ਪੁੱਤਰ ਕਿਸ਼ਨ ਲਾਲ ਵਾਸੀ ਸਟ੍ਰੀਟ ਨੰਬਰ 7 ਪੇਰੂਬਾਂਦਾ ਨੂੰ 9.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਗੁਰਪਿੰਦਰ ਸਿੰਘ ਵਾਸੀ ਅਕਾਲਗੜ੍ਹ ਤੋਂ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ 10 ਮੰਤਰੀਆਂ ਨੂੰ ਮਿਲੀਆਂ ਨਵੀਆਂ ਕਾਰਾਂ, ਪੁਰਾਣੀਆਂ ਗੱਡੀਆਂ ਦੇ ਜਵਾਬ ਦੇਣ ‘ਤੇ ਸਰਕਾਰ ਦਾ ਫੈਸਲਾ
ਇਸ ਤੋਂ ਇਲਾਵਾ 2 ਵਿਅਕਤੀਆਂ ਹਰਦੀਪ ਸਿੰਘ ਪੁੱਤਰ ਰਣਧੀਰ ਸਿੰਘ ਤੇ ਸਤਨਾਮ ਸਿੰਘ ਪੁੱਤਰ ਮੱਖਣ ਸਿੰਘ ਨੂੰ 1870 ਰੁਪਏ ਦੀ ਵਸੂਲੀ ਦੇ ਨਾਲ ਲਾਟਰੀ ਖੇਡਦੇ ਹੋਏ ਗ੍ਰਿਫਤਾਰ ਕੀਤਾ ਗਿਆ। ਇਕ ਭਗੌੜਾ ਸ਼ਿਵ ਕੁਮਾਰ ਉਰਫ ਸ਼ਿਬੂ FIR ਨੰਬਰ 03 ਮਿਤੀ 2019 ਧਾਰਾ 380, 411 ਆਈਪੀਸੀ ਪੀਐੱਸ ਮਟਿਆਣਾ ਹੁਸ਼ਿਆਰਪੁਰ ਨੂੰ ਕਾਬੂ ਕੀਤਾ। ਇਸੇ ਤਰ੍ਹਾਂ ਸਲੇਮਟਾਬਰੀ ਦੇ ਨਾਕਾ ਪੁਆਇੰਟ ‘ਤੇ ਬਿਨਾਂ ਨੰਬਰ ਪਲੇਟ ਵਾਲੀ ਇਕ ਸਵਿਫਟ ਕਾਰ ਜਿਸ ‘ਤੇ ਬਲੈਕ ਫਿਲਮ ਲੱਗੀ ਹੋਈ ਸੀ, ਦਾ ਚਾਲਾਨ ਕੀਤਾ ਗਿਆ। ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਪੀਐੱਸ ਸਲੇਮਟਾਬਰੀ ਜ਼ੋਨ-1 ਤਹਿਤ ਵੱਖ-ਵੱਖ ਕੇਸਾਂ ਨੂੰ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”