ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਦੀ ਬੈਠਕ ਦੇ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਆਰਥਿਕ ਹਿੱਤਾਂ ਦੇ ਧਿਆਨ ਵਿਚ ਰੱਖਦੇ ਹੋਏ ਨਾਰੀਅਲ ਦਾ MSP ਲਾਗਤ ਤੇ ਪੰਜਾਹ ਫੀਸਦੀ ਦੇਣ ਦਾ ਫੈਸਲਾ ਲਿਆ ਗਿਆ ਹੈ। ਇਹ ਸਾਲ 2014 ਦੀ ਤੁਲਨਾ ਵਿਚ ਦੁੱਗਣਾ ਹੋ ਗਿਆ ਹੈ। ਰੋਡ ਟਰਾਂਸਪੋਰਟ ਮੰਤਰਾਲੇ ਨੇ ਦੋ ਫੈਸਲੇ ਲਏ ਹਨ। ਤ੍ਰਿਪੁਰਾ ਵਿਚ ਖੋਵੇਈ ਤੋਂ ਹਿਰਨਾ ਤੱਕ ਦੇ ਸੜਕ ਦੀ ਮਨਜ਼ੂਰੀ ਦਿੱਤੀ ਗਈ ਹੈ। ਦੱਸਿਆ ਗਿਆ ਕਿ ਇਸ ਨਾਲ ਅਸਮ ਤੇ ਤ੍ਰਿਪੁਰਾ ਵਿਚ ਆਉਣਾ-ਜਾਣਾ ਆਸਾਨ ਹੋਵੇਗਾ। ਨਾਰਥ ਤੇ ਸਾਊਥ ਤ੍ਰਿਪੁਰਾ ਦੇ ਵਿਚ ਦੀ ਦੂਰੀ ਘੱਟ ਹੋਵੇਗੀ। ਇਸ ਦਾ ਨਿਰਮਾਣ ਗ੍ਰੀਨ ਫੀਲਡ ਪ੍ਰਾਜੈਕਟ ਦੀ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ। ਦੂਜਾ ਬਿਹਾਰ ਵਿਚ ਦੀਘਾ ਤੋਂ ਸੋਨਪੁਰ ਗੰਗਾ ਨਦੀ ‘ਤੇ 6 ਲੇਨ ਬ੍ਰਿਜ ਬਣੇਗਾ ਜਿਸ ਵਿਚ 3 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਲਾਗਤ ਆਏਗੀ। ਇਸ ਪੁਲ ਦੇ ਹੇਠਾਂ ਤੋਂ ਵੱਡੇ ਜਹਾਜ਼ ਨਿਕਲ ਸਕਣਗੇ।
ਅਨੁਰਾਗ ਠਾਕੁਰ ਨੇ ਕਿਹਾ ਕਿ 2024 ਲਈ ਐੱਮਐੱਸਪੀ ਤੈਅ ਕਰ ਦਿੱਤਾ ਗਿਆ ਹੈ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਸਾਲ 2024 ਲਈ ਮਿਲਿੰਗ ਕੋਪਰਾ (ਨਾਰੀਅਲ) ਲਈ MSP 2023 ਤੋਂ ਵੱਧ ਹੋਵੇਗਾ। ਮਿਲਿੰਗ ਕੋਪਰਾ ਦਾ ਐੱਮਐੱਸਪੀ 300 ਰੁਪਏ ਪ੍ਰਤੀ ਕੁਇੰਟਲ ਤੇ ਬਾਲ ਕੋਪਰਾ ਲਈ 250 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਲਕੇ ਚੰਡੀਗੜ੍ਹ ਦੇ ਤਾਜ ਹੋਟਲ ‘ਚ ਹੋਵੇਗੀ SYL ਦੀ ਅਹਿਮ ਮੀਟਿੰਗ, ਗਜੇਂਦਰ ਸਿੰਘ ਸ਼ੇਖਾਵਤ ਕਰਨਗੇ ਹੱਲ ਕੱਢਣ ਦੀ ਕੋਸ਼ਿਸ਼
ਅਨੁਰਾਗ ਠਾਕੁਰ ਨੇ ਦੱਸਿਆ ਕਿ ਬਿਹਾਰ ਵਿਚ ਦੀਘਾ ਤੋਂ ਸੋਨਪੁਰ ਜ਼ਿਲ੍ਹੇ ਦੇ ਵਿਚ ਗੰਗਾ ਨਦੀ ‘ਤੇ 6 ਲੇਨ ਕੇਬਲ ਬ੍ਰਿਜ ਬਣਾਉਣ ਦਾ ਫੈਸਲਾ ਲਿਆ ਗਿਆ ਹੈ।ਇਸ ਨੂੰ 42 ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ ਤੇ ਇਸ ਨੂੰ ਬਣਾਉਣ ਵਿਚ 3064 ਕਰੋੜ ਰੁਪਏ ਖਰਚ ਹੋਣਗੇ। ਵੱਡੀ ਗੱਲ ਇਹ ਹੈ ਕਿ ਇਸ ਪੁਲ ਦੇ ਹੇਠਾਂ ਤੋਂ ਵੱਡੇ ਪਾਣੀ ਦੇ ਜਹਾਜ਼ ਵੀ ਆਸਾਨੀ ਨਾਲ ਆ-ਜਾ ਸਕਣਗੇ। ਖੋਵਾਈ ਤੋਂ ਹਰਿਨਾ ਤੱਕ ਸੜਕ ਬਣਾਉਣ ਦੇ ਕੰਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ ਨੂੰ 40487 ਕਰੋੜ ਰੁਪਏ ਖਰਚ ਹੋਣਗੇ ਤੇ 25 ਮਹੀਨਿਆਂ ਵਿਚ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ।ਇਸ ਪ੍ਰਾਜੈਕਟ ਦੇ ਪੂਰਾ ਹੋਣ ‘ਤੇ ਅਸਮ ਤੇ ਤ੍ਰਿਪੁਰਾ ਦੇ ਵਿਚ ਆਵਾਜਾਈ ਹੋਰ ਆਸਾਨ ਹੋ ਜਾਵੇਗੀ। ਇਹ ਉੱਤਰ ਤ੍ਰਿਪੁਰਾ ਨੂੰ ਦੱਖਣ ਤ੍ਰਿਪੁਰਾ ਨਾਲ ਜੋੜਨ ਦੀ ਕੋਸ਼ਿਸ਼ ਹੈ।
ਵੀਡੀਓ ਲਈ ਕਲਿੱਕ ਕਰੋ –
ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ