Boy gets kidnapped : ਅੰਮ੍ਰਿਤਸਰ ਵਿੱਚ ਇੱਕ ਮੁੰਡੇ ਨੂੰ ਪਿਆਰ ਕਰਨ ਦੀ ਸਜ਼ਾ ਭੁਗਤਨੀ ਪਈ, ਜਿਥੇ ਪ੍ਰੇਮ ਸੰਬੰਧਾ ਦੇ ਚਲਦਿਆਂ ਕੁੜੀ ਦੇ ਪਰਿਵਾਰ ਵੱਲੋਂ ਮੁੰਡੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁੰਡੇ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੀ ਅਧੀਨ ਆਉਦੇ ਇਲਾਕੇ ਦਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਕਾਲੇ ਦੇ ਰਹਿਣ ਵਾਲੇ ਰੌਮੀ ਨਾਮ ਦੇ ਨੌਜਵਾਨ ਦਾ ਉਥੋਂ ਦੀ ਇਕ ਕੁੜੀ ਨਾਲ ਪ੍ਰੇਮ ਸੰਬੰਧ ਸਨ, ਜਿਸ ’ਤੇ ਰੰਜਿਸ਼ ਕਾਰਨ ਕੁੜੀ ਵਾਲਿਆਂ ਨੇ ਰੌਮੀ ਨੂੰ ਕੱਲ੍ਹ ਸ਼ਾਮ ਅਗਵਾ ਕਰ ਲਿਆ ਸੀ। ਪੁਲਿਸ ਵੱਲੋਂ ਲੜਕੇ ਨੂੰ ਬਰਾਮਦ ਕਰਕੇ ਕਰ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਪੀੜਤ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੂੰ ਲੜਕੀ ਵਾਲਿਆ ਨੇ ਅਗਵਾ ਕਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਸਦੇ ਚਲਦੇ ਪੁਲਿਸ ਦੀ ਮੁਸਤੈਦੀ ਦੇ ਚਲਦਿਆਂ ਉਨ੍ਹਾਂ ਲੜਕੇ ਨੂੰ ਵਾਪਿਸ ਭੇਜਿਆ ਹੈ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋ ਬਾਹਰ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਅਜਿਹੀ ਸੰਗੀਨ ਜੁਰਮ ਦੇ ਚੱਲਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।