ਉਤਰਾਖੰਡ ਵਿੱਚ ਵਿਆਹ ਧਰਿਆ ਦਾ ਧਰਿਆ ਰਹਿ ਗਿਆ। ਲਾੜੀ ਬਾਰਾਤ ਦੀ ਉਡੀਕ ਕਰਦੀ ਰਹਿ ਗਈ ਪਰ ਬਾਰਾਤ ਨਹੀਂ ਆਈ। 1 ਮਾਰਚ ਨੂੰ ਉਸ ਦਾ ਵਿਆਹ ਹੋਣਾ ਸੀ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ। ਕੁੜੀ ਵਾਲੇ ਬਾਰਾਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਜਦੋਂ ਬਾਰਾਤ ਨਹੀਂ ਆਈ ਤਾਂ ਲਾੜੀ ਦੇ ਭਰਾ ਨੇ ਮੁੰਡੇ ਦੇ ਪਿਓ ਨੂੰ ਫੋਨ ਕੀਤਾ ਕਿ ਬਾਰਾਤ ਕਿੱਥੇ ਪਹੁੰਚੀ ਹਨ ਤੇ ਅੱਗੋਂ ਹੈਰਾਨ ਕਰਨ ਵਾਲਾ ਜਵਾਬ ਮਿਲਿਆ।
ਮੁੰਡੇ ਦੇ ਪਿਓ ਨੇ ਕਿਹਾ ਕਿ ਉਹ ਬਾਰਾਤ ਦੀ ਤਰੀਕ ਹੀ ਬੁੱਲ ਗਏ। ਹੁਣ ਉਹ 10 ਮਾਰਚ ਨੂੰ ਬਰਾਤ ਲੈ ਕੇ ਆਉਣਗੇ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਵਿਫਡ ਡਿਜ਼ਾਇਰ ਕਾਰ ਦੇਣੀ ਹੋਵੇਗੀ। ਕੁੜੀ ਵਾਲਿਆਂ ਵੱਲੋਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਈ ਗਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਮਲਾ ਹਲਦਵਾਨੀ ਦੇ ਬਨਭੂਲਪੁਰਾ ਥਾਣਾ ਹਲਕੇ ਦਾ ਹੈ। ਬਰੇਲੀ ਰੋਡ ਦੇ ਰਹਿਣ ਵਾਲੇ ਬੰਦੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਨਿਕਾਹ ਚਮੋਲੀ ਜ਼ਿਲ੍ਹੇ ਦੇ ਰਹਿਣ ਵਾਲੇ ਨਸੀਰ ਅਹਿਮਦ ਦੇ ਪੁੱਤਰ ਸਮੀਰ ਨਾਲ ਤੈਅ ਹੋਇਆ ਸੀ। ਪਿਛਲੇ ਸਾਲ ਅਗਸਤ ਵਿੱਚ ਦੋਵਾਂ ਦੀ ਮੰਗਣੀ ਹੋਈ ਸੀ। ਮੰਗਣੀ ਵੇਲੇ ਨਿਕਾਹ ਦੀ ਤਰੀਕ 1 ਮਾਰਚ 2023 ਤੈਅ ਕੀਤੀ ਗਈ। ਦੋਵੇਂ ਧਿਰਾਂ ਵਿੱਚ ਫੋਨ ‘ਤੇ ਗੱਲ ਵੀ ਹੁੰਦੀ ਰਹੀ। ਮੁੰਡੇ ਦੇ ਪਿਓ ਨੇ 150 ਬਰਾਤੀ ਲਿਆਉਣ ਦੀ ਗੱਲ ਕਹੀ ਸੀ।
ਨੌਜਵਾਨ ਨੇ ਭੈਣ ਦੇ ਵਿਆਹ ਲਈ ਇੱਕ ਲੱਖ ਰੁਪਏ ਵਿੱਚ ਬੈਂਕੇਟ ਹਾਲ ਬੁੱਕ ਕੀਤਾ ਸੀ। ਬਾਰਾਤ ਦੇ ਖਾਣ-ਪੀਣ ਦੀ ਵਿਵਸਥਾ ਤੇ ਸਾਰੇ ਇੰਤਜ਼ਾਮ ਕੀਤੇ ਗਏ। ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਭੈਣ ਨੂੰ ਕੋਹਫੇ ਵਿੱਚ ਦੇਣ ਲਈ ਘਰ ਦਾ ਸਾਰਾ ਸਾਮਾਨ ਖਰੀਦ ਲਿਆ ਸੀ। ਹਾਲਾਂਕਿ ਉਨ੍ਹਾਂ ਵੱਲੋਂ ਸਵਿਫਟ ਡਿਜ਼ਾਇ ਕਾਰ ਦੀ ਮੰਗ ਕੀਤੀ ਗਈ ਪਰ ਨੌਜਵਾਨ ਨੇ ਆਰਥਿਕ ਸਥਿਤੀ ਦਾ ਹਵਾਲਾ ਦਿੰਦੇ ਹੋਏ ਗੱਡੀ ਦੇਣ ਵਿੱਤ ਅਸਮਰੱਥਤਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵਿਆਹ ਤੋਂ ਇਨਕਾਰ ਕਰ ਦਿੱਤਾ। ਦੋਵੇਂ ਪਰਿਵਾਰਾਂ ਵਿੱਚ ਗੱਲਬਾਤ ਹੁੰਦੀ ਰਹੀ।
ਇਹ ਵੀ ਪੜ੍ਹੋ : ਜੰਗਲ ‘ਚ ਸੀਕ੍ਰੇਟ ਗਰਲਫ੍ਰੈਂਡ ਨਾਲ ਰਹਿ ਰਹੇ ਪੁਤਿਨ, ਬਣਵਾਇਆ 990 ਕਰੋੜ ਰੁ. ‘ਚ ਸੋਨੇ ਦਾ ਮਹਿਲ
ਵਿਆਹ ਦਾ ਦਿਨ ਨੇੜੇ ਆਇਆ ਅਤੇ 1 ਮਾਰਚ ਨੂੰ ਕੁੜੀ ਵਾਲਿਆਂ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ। ਉਹ ਲੋਕ ਵਿਆਹ ਦੀ ਉਡੀਕ ਕਰ ਰਹੇ ਸਨ. ਕਾਫੀ ਦੇਰ ਹੋਣ ‘ਤੇ ਲਾੜੀ ਦੇ ਭਰਾ ਨੇ ਨਸੀਰ ਅਹਿਮਦ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਬਾਰਾਤ ਦੀ ਤਰੀਕ ਭੁੱਲ ਗਏ। ਹੁਣ ਉਹ 10 ਮਾਰਚ ਨੂੰ ਬਾਰਾਤ ਲੈ ਕੇ ਆਉਣਗੇ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਵਿੱਫਟ ਡਿਜ਼ਾਇਰ ਕਾਰ ਦੇਣੀ ਹੋਵੇਗੀ।
ਲਾੜੀ ਦੇ ਭਰਾ ਨੇ ਪੁਲਿਸ ਨੂੰ ਤਹਿਰੀਰ ਦੇ ਕੇ ਨਿਆਂ ਦੀ ਗੁਹਾਰ ਲਾਈ ਹੈ। ਉਸ ਨੇ ਕਿਹਾ ਕਿ ਨਸੀਰ ਅਹਿਮਦ ਦੇ ਪਰਿਵਾਰ ਨੇ ਜਾਣ-ਬੁੱਝ ਕੇ ਉਨ੍ਹਾਂ ਦੀ ਭੈਣ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਪਿਹਲਾਂ ਵੀ ਚਾਰ ਵਾਰ ਸਮੀਰ ਦੇ ਨਿਕਾਹ ਦਾ ਰਿਸ਼ਤਾ ਤੋੜਿਆ ਗਿਆ ਹੈ। ਨੌਜਵਾਨ ਨੇ ਤਹਿਰੀਰ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: