ਦਿੱਲੀ ਏਅਰਪੋਰਟ ‘ਤੇ ਅੱਜ ਬੈਂਕਾਕ ਦੀ ਫਲਾਈਟ ਤੋਂ ਆਏ ਭਾਰਤੀ ਯਾਤਰੀ ਤੋਂ ਕਸਟਮ ਦੀ ਟੀਮ ਨੇ 2.24 ਕਰੋੜ ਰੁਪਏ ਦਾ 4.204 ਗ੍ਰਾਮ ਸੋਨਾ ਬਰਾਮਦ ਕੀਤਾ।
ਮਿਲੀ ਜਾਣਕਾਰੀ ਮੁਤਾਬਕ ਕਸਟਮ ਵਿਭਾਗ ਦੀ ਟੀਮ ਨੇ ਸ਼ੱਕ ਹੋਣ ‘ਤੇ ਮੁਲਜ਼ਮ ਨੂੰ ਰੋਕਿਆ ਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ। ਜਾਂਚ ਵਿਚ ਉਸ ਦੇ ਬੈਗ ਤੋਂ ਜੂਸ ਦੇ ਛੋਟੇ-ਛੋਟੇ ਪੈਕੇਟ ਮਿਲੇ ਜਿਸ ਅੰਦਰ ਸੋਨੇ ਦੇ ਕਈ ਟੁਕੜੇ ਮਿਲੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਬੈਂਕਾਕ ਤੋਂ ਦਿੱਲੀ ਵਾਪਸ ਆਇਆ ਸੀ। ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਟੀਮ ਪੁੱਛਗਿਛ ਕਰ ਰਹੀ ਹੈ।