ਸਰਹੱਦ ਪਾਰ ਤੋਂ ਹੋਣ ਵਾਲੀ ਹੈਰੋਇਨ ਦੀ ਤਸਕਰੀ ਵਿਚ ਪਾਕਿਸਤਾਨੀ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਅਸਫਲ ਹੋ ਗਈ ਹੈ। ਭਾਰਤੀ ਸੀਮਾ ਦੀ ਸੁਰੱਖਿਆ ਕਰ ਰਹੀ ਬੀਐੱਸਐੱਫ ਨੇ ਪੰਜਾਬ ਪੁਲਿਸ ਨਾਲ ਜੁਆਇੰਟ ਆਪ੍ਰੇਸ਼ਨ ਕਰਦੇ ਹੋਏ ਪਾਕਿਸਤਾਨੀ ਡ੍ਰੋਨ ਨੂੰ ਜ਼ਬਤ ਕੀਤਾ ਹੈ। ਇੰਨਾ ਹੀ ਨਹੀਂ ਡ੍ਰੋਨ ਨਾਲ ਬੰਨ੍ਹੀ ਲਗਭਗ 21 ਕਰੋੜ ਰੁਪਏ ਦੀ ਹੈਰੋਇਨ ਵੀ ਭਾਰਤੀ ਤਸਕਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਰਿਕਵਰ ਕੀਤੀ ਹੈ।
BSF ਤੇ ਪੰਜਾਬ ਪੁਲਿਸ ਨੂੰ ਇਹ ਸਫਲਤਾ ਤਰਨਤਾਰਨ ਦੇ ਸਰਹੱਦੀ ਪਿੰਡ ਦਾਲਿਰੀ ਤੋਂ ਮਿਲੀ ਹੈ। ਇਸ ਥਾਂ ‘ਤੇ ਡ੍ਰੋਨ ਮੂਵਮੈਂਟ ਦੀ ਖਬਰ ਮਿਲੀ ਸੀ। ਬੀਐੱਸਐੱਫ ਜਵਾਨਾਂ ਨੇ ਡ੍ਰੋਨ ਨੂੰ ਰੋਕਣਲਈ ਫਾਇਰ ਵੀ ਕੀਤੇ ਸਨ ਪਰ ਡ੍ਰੋਨ ਅੱਖਾਂ ਦੇ ਸਾਹਮਣੇ ਤੋਂ ਗਾਇਬ ਹੋ ਗਿਆ ਸੀ। ਮੂਵਮੈਂਟ ਦੀ ਸੂਚਨਾ ਦੇ ਬਾਅਦ BSF ਤੇ ਪੰਜਾਬ ਪੁਲਿਸ ਦੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਚਲਾ ਦਿੱਤਾ।
BSF ਨੂੰ ਪਿੰਡ ਦਾਲਿਰੀ ਤੋਂ DJI ਮੈਟ੍ਰਿਸ 300RTK ਡ੍ਰੋਨ ਬਰਾਮਦ ਹੋਇਆ। ਬੀਤੇ ਲੰਮੇ ਸਮੇਂ ਤੋਂ ਇਸ ਡ੍ਰੋਨ ਦਾ ਇਸਤੇਮਾਲ ਪਾਕਿਸਤਾਨੀ ਤਸਕਰ ਹੈਰੋਇਨ ਭਾਰਤੀ ਸਰਹੱਦ ਵਿਚ ਭੇਜਣ ਲਈ ਕਰ ਰਹੇ ਹਨ ਤੇ ਲੰਬੀ ਦੂਰੀ ਦਾ ਸਫਰ ਤੈਅ ਕਰਕਨ ਦੇ ਨਾਲ-ਨਾਲ ਡ੍ਰੋਨ ਤਕਰੀਬਨ 5 ਕਿਲੋ ਤੱਕ ਭਾਰ ਵੀ ਚੁੱਕ ਲੈਂਦਾ ਹੈ।
ਇਹ ਵੀ ਪੜ੍ਹੋ : ਖਰੜ ‘ਚ ਵਾਪਰੀ ਦਿਲ ਕੰਬਾਊਂ ਵਾਰਦਾਤ, ਛੋਟੇ ਭਰਾ ਨੇ ਭਰਾ-ਭਰਜਾਈ ਤੇ ਭਤੀਜੇ ਦਾ ਕਤ.ਲ ਕਰ ਸੁੱਟਿਆ ਨਹਿਰ ‘ਚ
ਇਸ ਡ੍ਰੋਨ ਦੇ ਨਾਲ-ਨਾਲ BSF ਨੇ ਇਕ ਪੈਕੇਟ ਵੀ ਜ਼ਬਤ ਕੀਤਾ ਜਿਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ ਲਗਭਗ 3.25 ਕਿਲੋਗ੍ਰਾਮ ਹੈਰੋਇਨਸੀ। ਫਿਲਹਾਲ ਡ੍ਰੋਨ ਨੂੰ ਫੋਰੈਂਸਿੰਕ ਜਾਂਚ ਲਈ ਭੇਜ ਦਿੱਤਾ ਗਿਆ ਹੈ ਤਾਂ ਕਿ ਉਸ ਦੀਆਂ ਉਡਾਣਾਂ ਬਾਰੇ ਜਾਣਕਾਰੀ ਹਾਸਲ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: