ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਅੰਮ੍ਰਿਤਸਰ ਵਿਚ ਸਰਹੱਦੀ ਪਿੰਡ ਦਾਓਕੇ ਤੋਂ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ। ਬੀਐੱਸੈੱਫ ਅਧਿਕਾਰੀਆਂ ਨੇ ਡ੍ਰੋਨ ਕੋਲ ਹੈਰੋਇਨ ਹੋਣ ਦੀ ਸੰਭਾਵਨਾ ਪ੍ਰਗਟਾਈ। ਇਸ ਦੇ ਬਾਅਦ ਪੂਰੇ ਇਲਾਕੇ ਵਿਚ ਸਰਚ ਮੁਹਿੰਮ ਚਲਾਈ। ਅਧਿਕਾਰੀਆਂ ਨੇ ਜਾਂਚ ਦੇ ਬਾਅਦ ਡ੍ਰੋਨ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਬੀਐੱਸਐੱਫ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ 29 ਅਕਤੂਬਰ ਦੀ ਸਵੇਰੇ ਬੀਐੱਸਐੱਫ ਦੀ ਟੁਕੜੀ ਅਟਾਰੀ ਦੇ ਸਰਹੱਦੀ ਪਿੰਡ ਦਾਓਕੇ ਵਿਚ ਗਸ਼ਤ ਕਰ ਰਹੀ ਸੀ।ਇਸ ਦਰਮਿਆਨ ਜਵਾਨਾਂ ਨੂੰ ਪਿੰਡ ਦੇ ਬਾਹਰ ਇਕ ਖੇਤ ਵਿਚ ਡ੍ਰੋਨ ਦੀ ਸੂਚਨਾ ਮਿਲੀ। ਜਵਾਨਾਂ ਨੇ ਪਿੰਡ ਦੇ ਆਸ-ਪਾਸ ਸਰਚ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਸਾਬਕਾ DGP ਭਾਵਰਾ ਨੇ ਪਟੀਸ਼ਨ ਦਾਇਰ ਕਰ DGP ਗੌਰਵ ਯਾਦਵ ਦੀ ਨਿਯੁਕਤੀ ਨੂੰ ਦਿੱਤੀ ਚੁਣੌਤੀ, ਭਲਕੇ ਹੋਵੇਗੀ ਸੁਣਵਾਈ
BSF ਨੇ ਦੱਸਿਆ ਕਿ ਸਰਚ ਮੁਹਿੰਮ ਦੌਾਨ ਪਿੰਡ ਦੇ ਬਾਹਰੀ ਖੇਤਰ ਵਿਚ ਸਥਿਤ ਇਕ ਖੇਤ ਵਿਚ ਚੀਨ ਵਿਚ ਬਣਿਆ ਕਵਾਟਕਾਪਟਰ ਬਰਾਮਦ ਹੋਇਆ। ਦੂਜੇ ਪਾਸੇ ਅਜਨਾਲਾ ਸਬ-ਡਵੀਜ਼ਨ ਦੇ ਰਮਦਾਸ ਇਲਾਕੇ ਵਿਚ ਦੋ ਮਿੰਟ ਵਿਚ ਦੋ ਵਾਰ ਪਾਕਿਸਤਾਨੀ ਡ੍ਰੋਨ ਨੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਬੀਐੱਸਐੱਫ ਜਵਾਨਾਂ ਨੇ ਡ੍ਰੋਨ ‘ਤੇ ਫਾਇਰਿੰਗ ਕੀਤੀ। ਘਟਨਾ 27 ਅਕਤੂਬਰ ਦੀ ਸਵੇਰੇ 3.30 ਵਜੇ ਦੀ ਹੈ। ਬੀਐੱਸਐੱਫ ਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਡ੍ਰੋਨ ਵਾਪਸ ਪਾਕਿਸਤਾਨ ਪਰਤ ਗਿਆ।
ਵੀਡੀਓ ਲਈ ਕਲਿੱਕ ਕਰੋ -: