ਤਰਨਤਾਰਨ ਸਥਿਤ ਖਾਲੜਾ ਬਾਰਡਰ ਏਰੀਆ ਦੇ ਰਾਜੋਕੇ ਪਿੰਡ ਕੋਲ ਬੀਐੱਸਐੱਫ-ਪੁਲਿਸ ਨੇ ਸੰਯੁਕਤ ਆਪ੍ਰੇਸ਼ਨ ਚਲਾ ਕੇ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ। ਡ੍ਰੋਨ ਮੇਡ ਇਨ ਚਾਈਨਾ ਦਾ ਹੈ। ਇਸ ਸਬੰਧੀ ਖਾਲੜਾ ਥਾਣੇ ਵਿਚ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ।
ਡੀਐੱਸਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਲਗਾਤਾਰ ਆਪਣੀਆਂ ਨਾਪਾਕ ਹਰਕਤਾਂ ਜਾਰੀ ਰੱਖੇ ਹੋਏ ਹਨ ਜਿਸ ਨੂੰ ਪੰਜਾਬ ਪੁਲਿਸ ਤੇ ਬੀਐੱਸਐੱਫ ਨਾਕਾਮ ਰਹੀ ਹੈ। ਡੀਐੱਸਪੀ ਨੇ ਦੱਸਿਆ ਕਿ ਪੁਲਿਸ ਤੇ BSF ਦੀ ਸੂਚਨਾ ਦੇ ਆਧਾਰ ‘ਤੇ ਖਾਲੜਾ ਸੈਕਟਰ ਦੇ ਰਾਜੋਕੇ ਪਿੰਡ ਦੇ ਕਿਸਾਨ ਮੱਸਾ ਸਿੰਘ ਪੁੱਤਰ ਕਪੂਰ ਸਿੰਘ ਦੇ ਖੇਤਾਂ ਵਿਚ ਸਰਚ ਮੁਹਿੰਮ ਦੌਰਾਨ ਇਕ ਡ੍ਰੋਨ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਾਊਥ ਅਫਰੀਕਾ ਨਾਲ ਹਾਰ ਦੇ ਬਾਅਦ ਭਾਰਤ ਨੂੰ ਇਕ ਹੋਰ ਝਟਕਾ! ICC ਨੇ WTC ‘ਚ ਦੋ ਅੰਕ ਕੱਟੇ, ਜੁਰਮਾਨਾ ਵੀ ਲਗਾਇਆ
ਪੁਲਿਸ ਤੇ BSF ਫਿਲਹਾਲ ਡ੍ਰੋਨ ਜ਼ਰੀਏ ਇਕ ਹੋਰ ਸਾਮਾਨ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਇਸ ਸਬੰਧੀ ਖਾਲੜਾ ਪੁਲਿਸਸਟੇਸ਼ਨ ਵਿਚ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”