ਯੂਪੀ ਦੀ ਤਰਜ਼ ‘ਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਿਆਣਾ ‘ਚ ਗੈਂਗਸਟਰਾਂ ਦੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਗੁਰੂਗ੍ਰਾਮ ਦੇ ਬਾਰ ਗੁਰਜਰ ਪਿੰਡ ‘ਚ ਬਦਨਾਮ ਗੈਂਗਸਟਰ ਸੂਬੇ ਗੁਰਜਰ ਦੇ ਘਰ ‘ਤੇ ਨਗਰ ਨਿਗਮ ਦਾ ਬੁਲਡੋਜ਼ਰ ਚਲਾ ਦਿੱਤਾ, ਇਹ ਕਾਰਵਾਈ ਅੱਜ ਵੀ ਜਾਰੀ ਹੈ। ਭਾਰੀ ਪੁਲਸ ਫੋਰਸ ਦੀ ਤਾਇਨਾਤੀ ‘ਚ ਗੁਰਜਰ ਦੇ ਘਰ ਦੀ ਚਾਰਦੀਵਾਰੀ ਨੂੰ ਢਾਹ ਦਿੱਤਾ ਗਿਆ, ਜਦਕਿ ਗੈਂਗਸਟਰਾਂ ਦੀ ਹਵੇਲੀ ਨੂੰ ਅੱਜ ਸਵੇਰ ਤੋਂ ਹੀ ਮੀਂਹ ਵਿਚਾਲੇ ਢਾਹਿਆ ਜਾ ਰਿਹਾ ਹੈ।
ਦਰਅਸਲ ਅੱਜ ਮਾਨੇਸਰ ਨਗਰ ਨਿਗਮ ਵੱਲੋਂ ਬਦਨਾਮ ਗੈਂਗਸਟਰ ਸੂਬੇ ਗੁਰਜਰ ਦੇ ਘਰ ‘ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਨਗਰ ਨਿਗਮ ਦਾ ਦਾਅਵਾ ਹੈ ਕਿ ਇਸ ਗੈਂਗਸਟਰ ਦਾ ਘਰ ਬਿਨਾਂ ਲਾਇਸੈਂਸ ਤੋਂ ਵਾਹੀਯੋਗ ਜ਼ਮੀਨ ‘ਤੇ ਬਣਾਇਆ ਗਿਆ ਹੈ, ਜਿਸ ਕਰਕੇ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਗੈਂਗਸਟਰ ਸੂਬੇ ਗੁਰਜਰ ਖਿਲਾਫ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਨਾਜਾਇਜ਼ ਕਬਜ਼ਾ, ਫਿਰੌਤੀ, ਫਿਰੌਤੀ ਵਰਗੇ 42 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਸਿੱਖਿਆ ਪ੍ਰੋਵਾਈਡਰਜ਼ ਨੂੰ 3 ਮਹੀਨਿਆਂ ‘ਚ ਪੱਕੇ ਕਰੇਗੀ ਮਾਨ ਸਰਕਾਰ, ਜਲਦ ਜਾਰੀ ਹੋਵੇਗਾ ਨੋਟੀਫਿਕੇਸ਼ਨ
ਦੂਜੇ ਪਾਸੇ ਗੈਂਗਸਟਰ ਦੇ ਪਰਿਵਾਰਕ ਵਾਲਿਆਂ ਦਾ ਇਲਜ਼ਾਮ ਹੈ ਕਿ ਇਸ ਘਰ ਵਿੱਚ ਸੂਬੇ ਗੁਰਜਰ ਦਾ ਸਿਰਫ ਕੁਝ ਇੱਕ ਹਿੱਸਾ ਹੀ ਬਾਕੀ ਪਰਿਵਾਰਕ ਮੈਂਬਰਾਂ ਦਾ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਨੇ ਕਿਸੇ ਕਿਸਮ ਦਾ ਕੋਈ ਨੋਟਿਸ ਨਹੀਂ ਦਿੱਤਾ। ਬਿਨਾਂ ਨੋਟਿਸ ਦਿੱਤੇ ਘਰ ਦੀ ਭੰਨਤੋੜ ਕਰਨ ਆਏ ਸਨ, ਜਿਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮਿਲੀ ਜਾਣਕਾਰੀ ਮੁਤਾਬਕ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਹਰਿਆਣਾ ਸਰਕਾਰ ਨੇ ਹੁਣ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸੇ ਕੜੀ ਵਿੱਚ ਅੱਜ ਗੁਰੂਗ੍ਰਾਮ ਦੇ ਗੁਰਜਰ ਪਿੰਡ ਵਿੱਚ ਬਣੇ ਗੈਂਗਸਟਰ ਦੇ ਘਰ ਨੂੰ ਨਗਰ ਨਿਗਮ ਦੀ ਟੀਮ ਨੇ ਢਾਹ ਦਿੱਤਾ।