ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਤਾਤੀਝਰੀਆ ਥਾਣਾ ਖੇਤਰ ਦੇ ਅਧੀਨ ਸੇਵਾਨੇ ਨਦੀ ਨੇੜੇ ਪੁਲ ਤੋਂ ਯਾਤਰੀਆਂ ਨਾਲ ਭਰੀ ਬੱਸ ਹੇਠਾਂ ਡਿੱਗ ਗਈ। ਇਸ ਭਿਆਨਕ ਹਾਦਸੇ ‘ਚ ਬੱਸ ਵਿੱਚ ਸਵਾਰ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਬੱਸ ਵਿੱਚ 52 ਸਿੱਖ ਭਾਈਚਾਰੇ ਦੇ ਲੋਕ ਸਵਾਰ ਸਨ। ਬੱਸ ਯਾਤਰੀਆਂ ਨੂੰ ਲੈ ਕੇ ਗਿਰੀਡੀਹ ਤੋਂ ਰਾਂਚੀ ਜਾ ਰਹੀ ਸੀ। ਸਵਾਰ ਯਾਤਰੀ ਗੁਰਦੁਆਰਾ ਸਾਹਿਬ ਵਿੱਚ ਹੋਣ ਵਾਲੇ ਅਰਦਾਸ ਕੀਰਤਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਬੱਸ ਜਿਵੇਂ ਹੀ ਪੁਲ ਤੋਂ ਰੇਲਿੰਗ ਤੋੜਦੇ ਹੋਏ ਕਰੀਬ 20 ਫੁੱਟ ਹੇਠਾਂ ਡਿੱਗੀ ਤਾਂ ਉਸ ਦੇ ਪਰਖੱਚੇ ਉੱਡ ਗਏ। ਅਚਾਨਕ ਸਵਾਰੀਆਂ ਵਿੱਚ ਰੌਲਾ ਪੈ ਗਿਆ। ਬੱਸ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਗੈਸ ਕਟਰ ਮਸ਼ੀਨ ਨਾਲ ਬੱਸ ਨੂੰ ਕੱਟਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਵਾਰਾ ਕੁੱਤਿਆਂ ਦਾ ਖੌਫ਼, ਬੰਦੂਕ ਚੁੱਕ ਬੱਚਿਆਂ ਨੂੰ ਮਦਰੱਸੇ ‘ਚ ਛੱਡਣ ਪਹੁੰਚਿਆ ਬੰਦਾ, ਹੋਇਆ ਪਰਚਾ
ਤੇਜ਼ ਆਵਾਜ਼ ਨਾਲ ਜਿਵੇਂ ਹੀ ਬੱਸ ਪੁਲ ਦੇ ਹੇਠਾਂ ਡਿੱਗੀ ਤਾਂ ਆਸ-ਪਾਸ ਦੇ ਲੋਕ ਮੌਕੇ ਵੱਲ ਭੱਜਣ ਲੱਗੇ। ਖ਼ਬਰ ਲਿਖੇ ਜਾਣ ਤੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਹਾਦਸਾ ਇੰਨਾ ਵੱਡਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਮਰਨ ਵਾਲਿਆਂ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਇਸ ਐਸਐਸਟੀ ਬੱਸ ਦੇ ਹਾਦਸੇ ਤੋਂ ਬਾਅਦ ਹੁਣ ਤੱਕ ਇਸ ਵਿੱਚੋਂ 7 ਲਾਸ਼ਾਂ ਨੂੰ ਕੱਢ ਕੇ ਐਚ.ਐਮ.ਸੀ.ਐਚ. ਵਿੱਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਯਾਤਰੀ ਅਜੇ ਵੀ ਬੱਸ ਵਿੱਚ ਫਸੇ ਹੋਏ ਹਨ। ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਮੌਜੂਦ ਹੈ।
ਵੀਡੀਓ ਲਈ ਕਲਿੱਕ ਕਰੋ -: