ਅਯੁੱਧਿਆ ਦੇ ਨਾਲ-ਨਾਲ ਪੰਜਾਬ ਵਿਚ ਵੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਉਤਸ਼ਾਹ ਹੈ। ਵੱਖ-ਵੱਖ ਸ਼ਹਿਰਾਂ ‘ਚ ਧਾਰਮਿਕ ਆਯੋਜਨ ਕੀਤੇ ਗਏ। ਆਕਰਸ਼ਕ ਰੌਸ਼ਨੀ ਨਾਲ ਸ਼ਹਿਰ ਦੀਆਂ ਇਮਾਰਤਾਂ ਤੇ ਘਰ ਜਗਮਗਾ ਉਠੇ ਹਨ। ਦੂਜੇ ਪਾਸੇ ਸਮਾਣਾ ਦੇ ਇਕ ਧਾਰਮਿਕ ਪ੍ਰੋਗਰਾਮ ਵਿਚ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਯੁੱਧਿਆ ਫ੍ਰੀ ਬੱਸਾਂ ਭੇਜਣ ਦਾ ਐਲਾਨ ਕੀਤਾ ਹੈ।
ਅੱਜ ਪੂਰੇ ਪੰਜਾਬ ਵਿਚ ਹਜ਼ਰਾਂ ਸਕ੍ਰੀਨ ਲੱਗੀਆਂ, ਜਿਥੇ ਪ੍ਰਾਣ ਪ੍ਰਤਿਸ਼ਠਾ ਦਾ ਪੂਰਾ ਪ੍ਰੋਗਰਾਮ ਲਾਈਵ ਦਿਖਾਇਆ ਗਿਆ ਦੂਜੇ ਪਾਸੇ ਰਾਤ ਹੁੰਦੇ ਹੀ ਪੂਰੇ ਪੰਜਾਬ ਦੇ ਮੰਦਰਾਂ ਤੇ ਘਰਾਂ ਵਿਚ ਦੀਵਿਆਂ ਨੂੰ ਜਲਾਇਆ ਗਿਆ ਤੇ ਆਤਿਸ਼ਬਾਜ਼ੀ ਹੋਈ।
ਸ਼੍ਰੀ ਰਾਮ ਲੱਲਾ ਦੇ ਸਵਾਗਤ ਲਈ ਪੂਰੇ ਪੰਜਾਬ ਵਿਚ ਬੀਤੇ ਦਿਨੀਂ ਸ਼ੋਭਾਯਾਤਰਾਵਾਂ ਹੋਈਆਂ ਹਨ। ਅੱਜ ਸਵੇਰ ਤੋਂ ਹੀ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪੰਜਾਬ ਦੇ ਲਗਭਗ 4000 ਸਕੂਲਾਂ ਵਿਚ ਛੁੱਟੀ ਵੀ ਐਲਾਨੀ ਗਈ। ਪੰਜਾਬ ਦੇ ਸਾਰੇ ਮੰਦਰਾਂ, ਮਾਰਕੀਟ ਐਸੋਸੀਏਸ਼ਨਾਂ, ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਆਪਣੇ-ਆਪਣੇ ਪੱਧਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”